ਸ਼੍ਰੀਨਗਰ— ਸ਼੍ਰੀਨਗਰ ਸਮੇਤ ਸਮੁੱਚੀ ਕਸ਼ਮੀਰ ਵਾਦੀ ਵਿਚ ਬੁੱਧਵਾਰ ਵੱਖਵਾਦੀਆਂ ਵਲੋਂ ਹੜਤਾਲ ਦੇ ਦਿੱਤੇ ਗਏ ਸੱਦੇ ਕਾਰਨ ਆਮ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਰੇਲ ਸੇਵਾਵਾਂ ਅਤੇ 3 ਪ੍ਰਮੁਖ ਜ਼ਿਲਿਆਂ ਵਿਚ ਮੋਬਾਇਲ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ। ਹੜਤਾਲ ਕਾਰਨ ਸ਼੍ਰੀਨਗਰ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਵਪਾਰਕ ਤੇ ਹੋਰ ਸਰਗਰਮੀਆਂ ਠੱਪ ਰਹੀਆਂ। ਆਵਾਜਾਈ ਵੀ ਪ੍ਰਭਾਵਿਤ ਹੋਈ। ਸ਼ਹਿਰ ਦੇ ਕੁਝ ਅੰਦਰੂਨੀ ਇਲਾਕਿਆਂ ਵਿਚ ਨਿਜੀ ਮੋਟਰ-ਗੱਡੀਆਂ ਤੇ ਟੂ-ਵ੍ਹੀਲਰ ਚਲਦੇ ਨਜ਼ਰ ਆਏ। ਸਰਕਾਰੀ ਦਫਤਰਾਂ ਅਤੇ ਬੈਂਕਾਂ ਵਿਚ ਕੰਮ ਪ੍ਰਭਾਵਿਤ ਹੋਇਆ। ਵਧੇਰੇ ਵਿੱਦਿਅਕ ਅਦਾਰੇ ਬੰਦ ਰਹੇ। ਵੱਖਵਾਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੇ ਬਾਵਜੂਦ ਅਮਰਨਾਥ ਯਾਤਰਾ ਪ੍ਰਭਾਵਿਤ ਨਹੀਂ ਹੋਈ। ਦੋਹਾਂ ਆਧਾਰ ਕੈਂਪਾਂ ਬਾਲਟਾਲ ਅਤੇ ਪਹਿਲਗਾਮ ਤੋਂ ਸ਼ਰਧਾਲੂ ਅਮਰਨਾਥ ਦੀ ਪਵਿੱਤਰ ਗੁਫਾ ਲਈ ਰਵਾਨਾ ਹੋਏ।
ਉਧਮਪੁਰ : ਅਮਰਨਾਥ ਯਾਤਰੀਆਂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 13 ਸ਼ਰਧਾਲੂ ਜ਼ਖਮੀ
NEXT STORY