ਜੰਮੂ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਜ਼ੋਨ ਦੇ ਸਰਹੱਦੀ ਖੇਤਰ ਵਿਚ ਇਕ ਸਰਕਾਰੀ ਸਕੂਲ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਰ ਸਹੂਲਤ ਪ੍ਰਦਾਨ ਕਰਨਾ ਯਕੀਨੀ ਬਣਾ ਰਿਹਾ ਹੈ। ਸਕੂਲ ਦੀ ਇਮਾਰਤ ਦਾ ਨਵੀਨੀਕਰਨ ਕੀਤਾ ਗਿਆ ਹੈ। ਜਮਾਤਾਂ ਤੋਂ ਲੈ ਕੇ ਪਾਰਕਾਂ ਤੱਕ ਦਾ ਨਵਾਂ ਬੁਨਿਆਦੀ ਢਾਂਚਾ ਸਥਾਪਤ ਕੀਤਾ ਗਿਆ ਹੈ। ਕੋਵਿਡ-19 ਲਾਕਡਾਊਨ ਦੌਰਾਨ ਵਿਦਿਆਰਥੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਅਧਿਆਪਕ ਵਾਧੂ ਜਮਾਤਾਂ ਲੈ ਰਹੇ ਹਨ।
ਇਕ ਵਿਦਿਆਰਥਣ ਹਸੀਨਾ ਨੇ ਕਿਹਾ ਕਿ ਪਹਿਲਾਂ ਕਲਾਸਰੂਮ ਵਿਚ ਪਾਣੀ ਦੀ ਉਪਲੱਬਧਤਾ ਅਤੇ ਬੈਠਣ ਦੇ ਪ੍ਰਬੰਧਾਂ ਨਾਲ ਸਬੰਧਤ ਸਮੱਸਿਆਵਾਂ ਸਨ ਪਰ ਹੁਣ ਚੀਜ਼ਾਂ ਵਿਚ ਬਹੁਤ ਸੁਧਾਰ ਹੋਇਆ ਹੈ। ਪਹਿਲਾਂ ਅਸੀਂ ਆਪਣੇ ਖਾਲੀ ਸਮੇਂਂ’ਚ ਜ਼ਮੀਨ ’ਤੇ ਬੈਠਦੇ ਸੀ ਪਰ ਹੁਣ ਸਾਡੇ ਕੋਲ ਇਕ ਵੱਖਰਾ ਪਾਰਕ ਹੈ, ਜਿੱਥੇ ਖਾਲੀ ਸਮਾਂ ਅਸੀਂ ਬੈਚਾਂ ’ਤੇ ਬੈਠ ਸਕਦੇ ਹਾਂ। ਸਕੂਲ ਪ੍ਰਬੰਧਨ ਇਹ ਵੀ ਯਕੀਨੀ ਬਣਾ ਰਿਹਾ ਹੈ ਕਿ ਜਿਹੜੇ ਅਧਿਆਪਕ ਦੂਰ-ਦੁਰਾਡੇ ਤੋਂ ਆ ਰਹੇ ਹਨ, ਉਨ੍ਹਾਂ ਨੂੰ ਸਕੂਲ ਦੇ ਨੇੜੇ ਹੀ ਢੁੱਕਵੀਂ ਰਿਹਾਇਸ਼ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਲਗਾਤਾਰ ਆਉਣ-ਜਾਣ ਨਾ ਕਰਨਾ ਪਵੇ।
ਅਧਿਆਪਕ ਊਸ਼ਾ ਸ਼ਰਮਾ ਨੇ ਕਿਹਾ ਇੱਥੇ ਮਹਿਸੂਸ ਨਹੀਂ ਹੁੰਦਾ ਕਿ ਇਹ ਕੋਈ ਸਰਕਾਰੀ ਸਕੂਲ ਹੈ। ਇੱਥੇ ਹਾਲਾਤ ਸੁਧਰ ਗਏ ਹਨ, ਹੁਣ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਇਹ ਕੋਈ ਪ੍ਰਾਈਵੇਟ ਸਕੂਲ ਹੈ। ਇਹ ਸਰਹੱਦੀ ਖੇਤਰ ਦਾ ਪਹਿਲਾ ਸਕੂਲ ਹੈ ਅਤੇ ਮੈਨੂੰ ਲੱਗਦਾ ਹੈ ਕਿ ਰਾਜੌਰੀ ਜ਼ਿਲ੍ਹੇ ਦਾ ਇਹ ਪਹਿਲਾ ਸਕੂਲ ਹੈ, ਜੋ ਵਧੀਆ ਸਟਾਫ ਦੀ ਸਹੂਲਤ ਦੇ ਰਿਹਾ ਹੈ। ਸੀਨੀਅਰ ਲੈਕਚਰਾਰ ਪਰਵਿੰਦਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਤਬਦੀਲੀਆਂ ਕਾਰਨ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ। ਪਹਿਲਾਂ ਇੱਥੇ ਸਿਰਫ਼ 250 ਵਿਦਿਆਰਥੀ ਸਨ ਪਰ ਨਵੀਂ ਟੀਮ ਅਤੇ ਨਵੀਆਾਂਂਸਹੂਲਤਾਂ ਤੋਂ ਬਾਅਦ ਇਹ ਗਿਣਤੀ 370 ਹੋ ਗਈ ਹੈ।
ਜੰਮੂ-ਕਸ਼ਮੀਰ: ਪੁੰਛ ’ਚ LOC ਕੋਲ ਜੰਗਲ ’ਚ ਅੱਗ ਨਾਲ ਬਾਰੂਦੀ ਸੁਰੰਗ ’ਚ ਹੋਇਆ ਧਮਾਕਾ
NEXT STORY