ਸ਼੍ਰੀਨਗਰ- ਅਮਰਨਾਥ ਯਾਤਰਾ ਅੱਜ ਯਾਨੀ ਕਿ ਵੀਰਵਾਰ ਨੂੰ ਤੀਰਥ ਯਾਤਰੀਆਂ ਲਈ ਸ਼ੁਰੂ ਹੋ ਗਈ। ਇਸ ਦੌਰਾਨ ਸ਼ਰਧਾਲੂਆਂ ਨੇ ‘ਬਮ-ਬਮ ਭੋਲੇ’ ਦੇ ਨਾਅਰੇ ਲਾਉਂਦੇ ਹੋਏ ਯਾਤਰਾ ਦਾ ਸ਼ੁੱਭ ਆਰੰਭ ਕੀਤਾ। ਉੱਥੇ ਹੀ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਸ਼੍ਰੀਨਗਰ ਦੇ ਰਾਜ ਭਵਨ 'ਚ ਭਗਵਾਨ ਅਮਰਨਾਥ ਦੀ ਪੂਜਾ ਕੀਤੀ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਸਿਨਹਾ ਨੇ ਕਿਹਾ ਕਿ ਅੱਜ ਪਹਿਲੀ ਪੂਜਾ ਪੂਰੀ ਹੋ ਗਈ ਹੈ ਅਤੇ ਅਮਰਨਾਥ ਯਾਤਰਾ ਲਈ ਦੇਸ਼ ਭਰ ਤੋਂ ਸ਼ਰਧਾਲੂ ਆਏ ਹਨ। ਉਨ੍ਹਾਂ ਕਿਹਾ, "ਮੈਨੂੰ ਪੂਰਾ ਭੋਰਸਾ ਹੈ ਕਿ ਮਹਾਦੇਵ ਅਤੇ ਬਾਬਾ ਅਮਰਨਾਥ ਦੀ ਕਿਰਪਾ ਨਾਲ ਯਾਤਰਾ ਸਫਲ ਹੋਵੇਗੀ। ਮੈਂ ਸ਼ਰਧਾਲੂਆਂ ਦੇ ਚੰਗੇ 'ਦਰਸ਼ਨਾਂ' ਦੀ ਕਾਮਨਾ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਸਹੀ-ਸਲਾਮਤ ਘਰ ਪਰਤ ਜਾਣ।"
ਇਹ ਵੀ ਪੜ੍ਹੋ- ‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਅਮਰਨਾਥ ਯਾਤਰਾ ਸ਼ੁਰੂ, ਸ਼ਰਧਾਲੂਆਂ ’ਚ ਦਿੱਸਿਆ ਉਤਸ਼ਾਹ
ਦੱਸ ਦੇਈਏ ਕਿ ਇਸ ਹਫ਼ਤੇ ਦੇ ਸ਼ੁਰੂ ’ਚ ਸਿਨਹਾ ਨੇ ਜੰਮੂ ਵਿਚ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ, ਡਿਪਟੀ ਕਮਿਸ਼ਨਰ ਜੰਮੂ ਅਵਨੀ ਲਵਾਸਾ, ਏ.ਡੀ.ਜੀ.ਪੀ ਜੰਮੂ ਮੁਕੇਸ਼ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਬੁੱਧਵਾਰ ਸਵੇਰੇ ਜੰਮੂ ਤੋਂ ਸ਼ੁਰੂ ਹੋਇਆ ਅਮਰਨਾਥ ਯਾਤਰੀਆਂ ਦਾ ਪਹਿਲਾ ਜਥਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਨੁਨਵਾਨ ਪਹਿਲਗਾਮ ਬੇਸ ਕੈਂਪ ਪਹੁੰਚਿਆ। ਫ਼ੌਜ ਅਤੇ ਸਥਾਨਕ ਪੁਲਸ ਦੇ ਨਾਲ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐਫ) ਵਲੋਂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਯਾਤਰਾ ਜੰਮੂ ਤੋਂ ਸ਼ੁਰੂ ਹੋਈ।
ਇਹ ਵੀ ਪੜ੍ਹੋ- ਪੜ੍ਹੋ ਅਮਰਨਾਥ ਦੀ ਪਵਿੱਤਰ ਗੁਫ਼ਾ ਨਾਲ ਸਬੰਧ ਕਹਾਣੀ, ਮੁਸਲਿਮ ਕਰਦੇ ਨੇ ਹਿੰਦੂ ਤੀਰਥ ਯਾਤਰੀਆਂ ਦੀ ਮਦਦ
ਹਿਮਾਲਿਆ ਦੇ ਉੱਪਰਲੇ ਹਿੱਸੇ ਵਿਚ ਸਥਿਤ ਭਗਵਾਨ ਸ਼ਿਵ ਦੇ 3,880 ਮੀਟਰ ਉੱਚੇ ਗੁਫਾ ਅਸਥਾਨ ਲਈ ਅਮਰਨਾਥ ਤੀਰਥ ਯਾਤਰਾ ਪਹਿਲਗਾਮ ਅਤੇ ਬਾਲਟਾਲ ਦੇ ਦੋਹਰੇ ਰਸਤਿਆਂ ਤੋਂ ਹੁੰਦੀ ਹੈ। ਜੰਮੂ ਅਤੇ ਕਸ਼ਮੀਰ ਸਰਕਾਰ ਨੇ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਮੈਂਬਰਾਂ ਨਾਲ ਚਰਚਾ ਤੋਂ ਬਾਅਦ 2020 ਅਤੇ 2021 ਵਿਚ ਮੌਜੂਦਾ ਕੋਵਿਡ-19 ਸਥਿਤੀ ਦੇ ਕਾਰਨ ਸਾਲਾਨਾ ਅਮਰਨਾਥ ਯਾਤਰਾ ਨੂੰ ਰੱਦ ਕਰ ਦਿੱਤਾ ਸੀ। 30 ਜੂਨ ਤੋਂ ਸ਼ੁਰੂ ਹੋਈ ਸਾਲਾਨਾ ਤੀਰਥ ਯਾਤਰਾ 43 ਦਿਨਾਂ ਤੱਕ 11 ਅਗਸਤ ਰੱਖੜੀ ਵਾਲੇ ਦਿਨ ਖ਼ਤਮ ਹੋਵੇਗੀ।
ਕੋਰੋਨਾ ਖ਼ਿਲਾਫ਼ ਮਿਲਿਆ ਇਕ ਹੋਰ ਵੱਡਾ ਹਥਿਆਰ, ਦੇਸ਼ ਦੀ ਪਹਿਲੀ m-RNA ਵੈਕਸੀਨ ਨੂੰ DCGI ਵਲੋਂ ਮਨਜ਼ੂਰੀ
NEXT STORY