ਰਾਮਬਨ- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਵੱਧ ਤੋਂ ਵੱਧ ਔਰਤਾਂ ਫੁੱਲਾਂ ਦੀ ਖੇਤੀ ਨੂੰ ਆਪਣੀ ਰੋਜ਼ੀ-ਰੋਟੀ ਦੇ ਰੂਪ 'ਚ ਅਪਣਾ ਰਹੀਆਂ ਹਨ। ਔਰਤਾਂ ਆਤਮਨਿਰਭਰ ਬਣਨ ਲਈ ਆਪਣੇ ਖੇਤਾਂ 'ਚ ਗੇਂਦੇ ਦੇ ਫੁੱਲ ਉਗਾਉਣਾ ਪਸੰਦ ਕਰ ਰਹੀਆਂ ਹਨ। ਉਨ੍ਹਾਂ ਨੂੰ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਅਧੀਨ ਵਿਗਿਆਨਕ ਉਦਯੋਗਿਕ ਖੋਜ ਪਰੀਸ਼ਦ (ਸੀ. ਐਸ. ਆਈ. ਆਰ) ਦੀ 'ਮਿਸ਼ਨ ਫਲੋਰੀਕਲਚਰ' ਸਕੀਮ ਜ਼ਰੀਏ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਦੇ ਤਹਿਤ ਜ਼ਿਆਦਾਤਰ ਔਰਤਾਂ ਸਮੇਤ ਕਿਸਾਨਾਂ ਨੂੰ ਸਬੰਧਿਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਵਰਕਸ਼ਾਪਾਂ ਅਤੇ ਮੁਫਤ ਹਾਈਬ੍ਰਿਡ ਬੀਜਾਂ ਰਾਹੀਂ ਲੋੜੀਂਦੀ ਅਗਵਾਈ ਪ੍ਰਦਾਨ ਕੀਤੀ ਜਾਂਦੀ ਹੈ। ਡਾ. ਇਰਕਾ ਮੁਤਾਬਕ ਗੇਂਦੇ ਦੀ ਖੇਤੀ ਮਿੱਟੀ ਦੀ ਸਿਹਤ ਲਈ ਵੀ ਚੰਗੀ ਹੈ।
ਫਲੋਰੀਕਲਚਰ ਮਾਹਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਹ ਸੰਯੁਕਤ ਅਭਿਆਸ ਸੀ। ਪਿਛਲੀ ਵਾਰ 100-150 ਕਿਸਾਨਾਂ ਨੇ ਗੇਂਦਾ ਦੀ ਖੇਤੀ ਕੀਤੀ ਸੀ। ਇਸ ਵਾਰ ਅਜਿਹਾ ਲੱਗਦਾ ਹੈ ਕਿ ਇਹ ਅੰਕੜਾ ਵੱਧ ਰਿਹਾ ਹੈ। ਇੱਥੇ ਔਰਤਾਂ ਮੱਕੀ ਆਦਿ ਦੀ ਰਿਵਾਇਤੀ ਖੇਤੀ ਤੋਂ ਦੂਰ ਹੋ ਰਹੀਆਂ ਹਨ ਅਤੇ ਗੇਂਦਾ ਦੀ ਖੇਤੀ ਵਿਚ ਡੂੰਘੀ ਦਿਲਚਸਪੀ ਲੈ ਰਹੀਆਂ ਹਨ ਕਿਉਂਕਿ ਇਹ ਸਹੂਲਤ ਮੁਤਾਬਕ, ਆਕਰਸ਼ਿਤ, ਘੱਟ ਸਮਾਂ ਲੈਣ ਵਾਲਾ ਅਤੇ ਦਿਲਚਸਪ ਹੈ ਕਿਉਂਕਿ ਉਨ੍ਹਾਂ ਨੂੰ ਫੁੱਲ ਬਹੁਤ ਪਸੰਦ ਹਨ। ਗੇਂਦਾ ਫੁੱਲ ਦੀ ਫਸਲ ਮੱਕਾ ਅਤੇ ਹੋਰ ਰਿਵਾਇਤੀ ਫ਼ਸਲਾਂ ਦੀ ਤੁਲਨਾ ਵਿਚ ਜਲਦੀ ਤਿਆਰ ਹੋ ਜਾਂਦੀ ਹੈ ਅਤੇ ਮਾਰਕੀਟਿੰਗ ਵਿਚ ਕੋਈ ਸਮੱਸਿਆ ਨਹੀਂ ਹੁੰਦੀ।
ਕਟੜਾ ਵਿਚ ਜਿੱਥੇ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਮੰਦਰ ਸਥਿਤ ਹੈ ਅਤੇ ਜੰਮੂ ਸ਼ਹਿਰ ਵਿਚ ਵੀ ਫੁੱਲ ਜਲਦੀ ਵਿਕ ਜਾਂਦੇ ਹਨ, ਜਿਸ ਨੂੰ ਮੰਦਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇਕ ਕਿਸਾਨ ਨੇ ਦੱਸਿਆ ਕਿ ਮੈਂ ਇਕ ਫੁੱਲਵਾਲਾ ਹੈ। ਗੇਂਦੇ ਦਾ ਫੁੱਲ ਅੱਖਾਂ ਨੂੰ ਬਹੁਤ ਚੰਗਾ ਲੱਗਦਾ ਹੈ। ਅਸੀਂ ਬਹੁਤ ਮਿਹਨਤ ਨਾਲ ਮੱਕੀ ਦੀ ਖੇਤੀ ਕਰਦੇ ਸੀ। ਸਾਨੂੰ ਇਸ ਦੀ ਖੇਤੀ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਆਸਾਨੀ ਹੈ। ਅਸੀਂ ਜੰਮੂ ਅਤੇ ਕਟੜਾ ਵਿਚ ਫੁੱਲ ਵੇਚਦੇ ਹਾਂ ਕਿਉਂਕਿ ਸਾਡੇ ਕੋਲ ਮੰਦਰ ਹਨ। ਖੇਤੀ ਵਿਭਾਗ ਸਾਨੂੰ ਮੁਫ਼ਤ ਬੀਜ ਉਪਲੱਬਧ ਕਰਵਾ ਰਿਹਾ ਹੈ ਅਤੇ ਇਸ ਦੇ ਅਧਿਕਾਰੀ ਸਾਨੂੰ ਸਿਖਲਾਈ ਦਿੰਦੇ ਹਨ।
ਕਾਂਗਰਸ ਦੀ ਸਰਕਾਰ ਆਉਣ 'ਤੇ ਇਕ ਸਾਲ ਅੰਦਰ ਦਿੱਤੀਆਂ ਜਾਣਗੀਆਂ ਇਕ ਲੱਖ ਨੌਕਰੀਆਂ : ਹੁੱਡਾ
NEXT STORY