ਪ੍ਰਾਚੀਨ ਕਾਲ ਤੋਂ ਹੀ ਭਾਰਤ ਨੂੰ ਉੱਚ ਨੈਤਿਕਤਾ, ਅਹਿੰਸਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਝੰਡਾ ਬਰਦਾਰ ਦੇ ਰੂਪ ’ਚ ਜਾਣਿਆ ਜਾਂਦਾ ਹੈ ਪਰ ਅੱਜ ਲੋਕ ਆਪਣੇ ਪ੍ਰਾਚੀਨ ਉੱਚ ਆਦਰਸ਼ਾਂ ਨੂੰ ਭੁੱਲ ਕੇ ਅਨੈਤਿਕ ਅਤੇ ਅਣਮਨੁੱਖੀ ਕਾਰਿਆਂ ’ਚ ਸ਼ਾਮਲ ਹੋ ਕੇ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ। ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ, ਇਹ ਪਿਛਲੇ ਲਗਭਗ ਤਿੰਨ ਹਫਤਿਆਂ ’ਚ ਸਾਹਮਣੇ ਆਈਆਂ ਹੇਠ ਲਿਖੀਆਂ ਕੁਝ ਉਦਾਹਰਣਾਂ ਤੋਂ ਸਪੱਸ਼ਟ ਹੈ:
* 25 ਮਈ ਨੂੰ ‘ਆਗਰਾ’ (ਉੱਤਰ ਪ੍ਰਦੇਸ਼) ’ਚ ਇਕ ਮਹਿਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਆਪਣੇ ਪਤੀ ’ਤੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਕਾਰੋਬਾਰ ਵਧਾਉਣ ਲਈ ਅਾਪਣੇ ਪਤੀ ਨੂੰ ਤੰਤਰ-ਮੰਤਰ ਦੇ ਚੱਕਰ ’ਚ ਪੈਣ ਤੋਂ ਰੋਕਿਆ ਤਾਂ ਪਤੀ ਨੇ ਉਸ ਨੂੰ ਨੰਗਿਆਂ ਕਰ ਕੇ ਕੁੱਟਿਆ ਅਤੇ ਆਪਣੀ ਬੇਟੀ ਦੇ ਇਕ ਹੱਥ ਦੀ ਨਸ ਵੀ ਕੱਟ ਦਿੱਤੀ।
* 4 ਜੂਨ ਨੂੰ ‘ਗਯਾ ਜੀ’ (ਬਿਹਾਰ) ਦੇ ‘ਗੁਰਪਾ’ ਪਿੰਡ ’ਚ ‘ਜਿਤੇਂਦਰ ਯਾਦਵ’ ਨਾਂ ਦਾ ਡਾਕਟਰ ਜਦੋਂ ਇਕ ਰੇਪ ਪੀੜਤਾ ਦੀ ਬੀਮਾਰ ਮਾਂ ਦਾ ਇਲਾਜ ਕਰਨ ਲਈ ਉਸ ਦੇ ਘਰ ਗਿਆ ਤਾਂ ਇਸ ਦਾ ਪਤਾ ਲੱਗਦੇ ਹੀ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਅਤੇ ਉਸ ਦੇ ਸਾਥੀ ਰੇਪ ਪੀੜਤਾ ਦੇ ਘਰੋਂ ਡਾਕਟਰ ਨੂੰ ਘਸੀਟ ਕੇ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟ-ਕੁੱਟ ਕੇ ਲਹੂ-ਲੂਹਾਨ ਕਰ ਦਿੱਤਾ।
* 14 ਜੂਨ ਨੂੰ ‘ਭਦੋਹੀ’ (ਉੱਤਰ ਪ੍ਰਦੇਸ਼) ’ਚ ‘ਸਾਵਨ’ ਨਾਂ ਦੇ ਇਕ ਦਾਜ ਲਾਲਚੀ ਨੌਜਵਾਨ ਵਿਰੁੱਧ ਉਸ ਦੀ ਨਵਵਿਆਹੁਤਾ ਪਤਨੀ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਕਿ ਸਹੁਰੇ ਘਰ ਕਦਮ ਰੱਖਦੇ ਹੀ ਉਸ ਦੇ ਪਤੀ ਨੇ ਉਸ ਨੂੰ ਪੇਕਿਅਾਂ ਤੋਂ 50,000 ਰੁਪਏ, ਟੀ.ਵੀ., ਫਰਿੱਜ ਅਤੇ ਵਾਸ਼ਿੰਗ ਮਸ਼ੀਨ ਲਿਆਉਣ ਦੀ ਮੰਗ ਕਰ ਦਿੱਤੀ।
ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ’ਚ ਅਸਮਰਥਤਾ ਜਤਾਉਣ ’ਤੇ ਵਿਆਹ ਦੇ ਦੋ ਦਿਨ ਬਾਅਦ ਹੀ ਉਸ ਦੇ ਪਤੀ ‘ਸਾਵਨ’ ਨੇ ਉਸ ਨੂੰ ਸਿਗਰਟ ਨਾਲ ਦਾਗਨਾ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਇਸ ਕਾਰੇ ’ਚ ਨੌਜਵਾਨ ਦੇ ਪਿਤਾ ਅਤੇ ਭੈਣ ਨੇ ਵੀ ਉਸ ਦਾ ਸਾਥ ਦਿੱਤਾ।
* 15 ਜੂਨ ਨੂੰ ‘ਮਹਾਰਾਜ ਗੰਜ’ (ਉੱਤਰ ਪ੍ਰਦੇਸ਼) ’ਚ ਇਕ ਵਿਅਕਤੀ ਨੇ ਪਰਿਵਾਰਕ ਵਿਵਾਦ ਦੇ ਕਾਰਨ ਆਪਣੀ ਗਰਭਵਤੀ ਪਤਨੀ ਦੇ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਜਿਸ ਨਾਲ ਉਸ ਦੇ ਗਰਭ ’ਚ ਪਲ ਰਹੇ ਬੱਚੇ ਦੀ ਮੌਤ ਵੀ ਹੋ ਗਈ।
* 15 ਜੂਨ ਨੂੰ ਹੀ ‘ਬਾਰਾਬੰਕੀ’ (ਉੱਤਰ ਪ੍ਰਦੇਸ਼) ’ਚ ‘ਅਭਿਨਵ ਵਰਮਾ’ ਨਾਂ ਦੇ ਇਕ ਦਬੰਗ ਨੇ ਇਕ ਦਲਿਤ ਮਹਿਲਾ ਦੇ ਘਰ ’ਚ ਦਾਖਲ ਹੋ ਕੇ ਉਸ ਦੇ ਮੂੰਹ ’ਚ ਕੱਪੜਾ ਤੁੰਨ ਕੇ ਉਸ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ’ਚ ਅਸਫਲ ਰਹਿਣ ’ਤੇ ਮਹਿਲਾ ਦੇ ਮੂੰਹ ’ਤੇ ਪਿਸ਼ਾਬ ਕਰ ਕੇ ਗਾਲ੍ਹਾਂ ਕੱਢਦੇ ਹੋਏ ਉਥੋਂ ਭੱਜ ਗਿਆ।
* 16 ਜੂਨ ਨੂੰ ‘ਕੁੱਡਾਲੋਰ’ (ਪਾਂਡਿਚੇਰੀ) ਦੇ ‘ਪਨਰੂਤੀ’ ਪਿੰਡ ’ਚ ‘ਸੁੰਦਰਾਵਈ ਨਾਂ ਦੇ ਵਿਅਕਤੀ ਨੇ ਅਾਪਣੀ ਗੁਅਾਂਢਣ 80 ਸਾਲਾ ਬਜ਼ੁਰਗ ਨਾਲ ਬਲਾਤਕਾਰ ਕਰ ਦਿੱਤਾ।
* 17 ਜੂਨ ਨੂੰ ‘ਗੜਵਾ’ (ਝਾਰਖੰਡ) ਦੇ ‘ਬਾਹੋਕੁਦਰ’ ਪਿੰਡ ’ਚ ਵਿਆਹ ਦੇ ਸਿਰਫ ਇਕ ਮਹੀਨੇ ਬਾਅਦ ‘ਸੁਨੀਤਾ’ ਨਾਂ ਦੀ 20 ਸਾਲਾ ਲੜਕੀ ਨੂੰ ਅਾਪਣੇ ਪਤੀ ਨੂੰ ਰਾਤ ਦੇ ਖਾਣੇ ’ਚ ਜ਼ਹਿਰ ਦੇ ਕੇ ਮਾਰ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 17 ਜੂਨ ਨੂੰ ਹੀ ‘ਮੁਜ਼ੱਫਰਪੁਰ’ (ਬਿਹਾਰ) ’ਚ ਇਕ ਵਿਅਕਤੀ ਨੂੰ ਅਾਪਣੀ ਪਤਨੀ ਦੇ ਦੂਜੇ ਮਰਦ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਉਸ ਨੂੰ 2 ਦਿਨਾਂ ਤਕ ਇਕ ਕਮਰੇ ’ਚ ਭੁੱਖੀ-ਪਿਆਸੀ ਬੰਦ ਰੱਖ ਕੇ ਤਸੀਹੇ ਦੇਣ, ਗਰਮ ਲੋਹੇ ਦੀ ਛੜ ਨਾਲ ਕੁੱਟਣ, ਕਰੰਟ ਲਗਾਉਣ ਅਤੇ ਉਸ ਦੇ ਗੁਪਤ ਅੰਗ ’ਚ ਮਿਰਚਾ ਪਾ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 17 ਜੂਨ ਨੂੰ ਹੀ ‘ਦਿੱਲੀ’ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਇਕ ਮਹਿਲਾ ਨੇ ਦੋਸ਼ ਲਗਾਇਆ ਕਿ ਉਸ ਦੇ ਦਿਓਰ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਜਦੋਂ ਉਸ ਨੇ ਆਪਣੇ ਪਤੀ ਕੋਲ ਉਸ ਦੀ ਸ਼ਿਕਾਇਤ ਕੀਤੀ ਤਾਂ ਉਸ ਦੇ ਪਤੀ ਨੇ ਉਸ ਨੂੰ ਅਾਪਣੀ ਜ਼ੁਬਾਨ ਬੰਦ ਰੱਖਣ ਲਈ ਕਿਹਾ। ਮਹਿਲਾ ਨੇ ਇਹ ਦੋਸ਼ ਵੀ ਲਗਾਇਆ ਕਿ ਉਸ ਦਾ ਪਤੀ ਉਸ ਦੇ ਹੱਥਾਂ ਨੂੰ ਬਲੇਡ ਨਾਲ ਚੀਰ ਕੇ ਉਸੇ ਹਾਲਤ ’ਚ ਰਸੋਈ ਦਾ ਕੰਮ ਕਰਨ ਨੂੰ ਮਜਬੂਰ ਕਰਦਾ ਸੀ।
* 17 ਜੂਨ ਨੂੰ ਹੀ ‘ਅੰਮ੍ਰਿਤਸਰ’ (ਪੰਜਾਬ) ’ਚ ਕਿਸੇ ਵਿਅਕਤੀ ਨੇ ਇਕ ਲੜਕੇ-ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ। ਇਸ ਵੀਡੀਓ ’ਚ ਇਕ ਲੜਕਾ ਇਕ ਲੜਕੀ ਦੇ ਗੁਪਤ ਅੰਗ ’ਤੇ ਨਸ਼ੇ ਦਾ ਟੀਕਾ ਲਗਾਉਂਦਾ ਦਿਖਾਈ ਦੇ ਰਿਹਾ ਸੀ।
ਗੁੱਸਾ, ਭਾਵਨਾਵਾਂ ਦੀ ਪ੍ਰਬਲਤਾ ਅਤੇ ਗੈਰ-ਵਿਵਹਾਰਕ ਇੱਛਾਵਾਂ ਲੋਕਾਂ ’ਤੇ ਜਿਸ ਤਰ੍ਹਾਂ ਹਾਵੀ ਹੋ ਰਹੀਆਂ ਹਨ, ਉਸ ਦਾ ਨਤੀਜਾ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ। ਇਸ ਲਈ ਅਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸਮਾਜ ’ਚ ਨੈਤਿਕ ਸਿੱਖਿਆ ਦਾ ਦਾਇਰਾ ਵਧਾਉਣ ਦੀ ਲੋੜ ਹੈ ਕਿਉਂਕਿ ਇਹ ਘਟਨਾਵਾਂ ਖਰਾਬ ਮਾਨਸਿਕਤਾ ਦਾ ਹੀ ਨਤੀਜਾ ਹਨ। ਅਜਿਹੀਆਂ ਘਟਨਾਵਾਂ ’ਚ ਸ਼ਾਮਲ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਵੀ ਲੋੜ ਹੈ।
–ਵਿਜੇ ਕੁਮਾਰ
ਭਾਰਤ ਦੀ ਕੌਮਾਂਤਰੀ ਖੇਡ ਮਹਾਸ਼ਕਤੀ ਬਣਨ ਵੱਲ ਪੇਸ਼ ਕਦਮੀ
NEXT STORY