ਜੰਮੂ- ਲਗਾਤਾਰ ਮੀਂਹ ਨਾਲ ਅਮਰਨਾਥ ਵਿਚ ਬੱਦਲ ਫਟ ਗਿਆ ਹੈ। ਬੱਦਲ ਫਟਣ ਨਾਲ ਅਚਾਨਕ ਸਿੰਧ ਨਦੀ ਦਾ ਪਾਣੀ ਦਾ ਪੱਧਰ ਵੱਧ ਗਿਆ। ਬੱਦਲ ਫਟਣ ਮਗਰੋਂ SDRF(ਐੱਸ. ਡੀ. ਆਰ. ਐੱਫ.) ਦੀ ਇਕ ਹੋਰ ਟੀਮ ਨੂੰ ਘਟਨਾ ਵਾਲੇ ਸਥਾਨ ਦੇ ਲਈ ਰਵਾਨਾ ਕਰ ਦਿੱਤੀ ਗਈ ਹੈ। ਹਾਲਾਂਕਿ ਉੱਥੇ ਪਹਿਲਾਂ ਤੋਂ ਹੀ SDRF ਦੀਆਂ 2 ਟੀਮਾਂ ਮੌਜੂਦ ਹਨ। ਹਾਦਸੇ ਵਿਚ ਕਿਸੇ ਦੇ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਆਈ ਹੈ।
ਇਹ ਖ਼ਬਰ ਪੜ੍ਹੋ- SL v IND : ਸ਼੍ਰੀਲੰਕਾ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਕੰਗਨ ਦੇ ਐੱਸ. ਡੀ. ਪੀ. ਓ. ਨੇ ਦੱਸਿਆ ਕਿ ਪਵਿੱਤਰ ਅਮਰਨਾਥ ਗੁਫਾ ਵਿਚ ਲਗਾਤਾਰ ਮੀਂਹ ਅਤੇ ਬੱਦਲ ਫਟਣ ਦੀ ਸੂਚਨਾ ਦੇ ਮੱਦੇਨਜ਼ਰ ਗੰਡ ਅਤੇ ਕੰਗਨ ਦੇ ਖੇਤਰਾਂ ਵਿਚ ਆਮ ਜਨਤਾ ਨੂੰ ਸਿੰਧ ਨਦੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਕਿਉਂਕਿ ਪਾਣੀ ਦੇ ਵਹਾਅ ਵਿਚ ਅਚਾਨਕ ਵਾਧਾ ਹੋ ਸਕਦਾ ਹੈ। SDRF ਦੀ ਇਕ ਹੋਰ ਟੀਮ ਨੂੰ ਗਾਂਦੇਰਬਲ ਤੋਂ ਘਟਨਾ ਵਾਲੇ ਸਥਾਨ ਦੇ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਛੱਤੀਸਗੜ੍ਹ ਦੇ ਸਿਹਤ ਮੰਤਰੀ ਵਿਰੁੱਧ ਦੋਸ਼ਾਂ ਨੂੰ ਲੈ ਕੇ ਅਸੈਂਬਲੀ ’ਚ ਭਾਰੀ ਹੰਗਾਮਾ
ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਭੇਜੀਆਂ ਜਾ ਰਹੀਆਂ ਹਨ- ਅਮਿਤ ਸ਼ਾਹ
ਅਮਿਤ ਸ਼ਾਹ ਨੇ ਟਵੀਟ ਕਰ ਕਿਹਾ ਕਿ ਬਾਬਾ ਅਮਰਨਾਥ ਦੀ ਪਵਿੱਤਰ ਗੁਫਾ ਦੇ ਕੋਲ ਬੱਦਲ ਫਟਣ ਦੇ ਸਬੰਧ ਵਿਚ ਮੈਂ ਜੰਮੂ-ਕਸ਼ਮੀਰ ਦੇ ਐੱਲ. ਜੀ. ਮਨੋਜ ਸਿੰਨਾ ਨਾਲ ਗੱਲਬਾਤ ਕਰ ਜਾਣਕਾਰੀ ਲਈ ਹੈ। ਰਾਹਤ ਕਾਰਜਾਂ ਅਤੇ ਸਥਿਤੀ ਦੇ ਸਹੀ ਮੁਲਾਂਕਣ ਦੇ ਲਈ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਉੱਥੇ ਭੇਜੀਆਂ ਜਾ ਰਹੀਆਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਛੱਤੀਸਗੜ੍ਹ ਦੇ ਸਿਹਤ ਮੰਤਰੀ ਵਿਰੁੱਧ ਦੋਸ਼ਾਂ ਨੂੰ ਲੈ ਕੇ ਅਸੈਂਬਲੀ ’ਚ ਭਾਰੀ ਹੰਗਾਮਾ
NEXT STORY