ਸ਼੍ਰੀਨਗਰ/ਜੰਮੂ, (ਉਦੇ)– ਕੋਰੋਨਾ ਮਹਾਮਾਰੀ ਕਾਰਨ 2 ਵਾਰ ਸਾਲਾਨਾ ਅਮਰਨਾਥ ਯਾਤਰਾ ਨੂੰ ਰੱਦ ਕਰਨਾ ਪਿਆ ਅਤੇ ਸ਼ਰਧਾਲੂਆਂ ਨੂੰ ਘਰ ਬੈਠੇ ਸਵੇਰੇ-ਸ਼ਾਮ ਅਤੇ ਆਨਲਾਈਨ ਦਰਸ਼ਨ ਕਰਨੇ ਪਏ। ਉਥੇ ਹੀ ਕੋਰੋਨਾ ਦੀ ਤੀਜੀ ਲਹਿਰ ਦੇ ਘੱਟ ਹੋਣ ਕਾਰਨ ਜੂਨ 2022 ਵਿਚ ਸ਼ੁਰੂ ਹੋਣ ਵਾਲੀ ਸਾਲਾਨਾ ਅਮਰਨਾਥ ਯਾਤਰਾ ਨੂੰ ਲੈ ਕੇ ਕਸ਼ਮੀਰ ਪ੍ਰਸ਼ਾਸਨ ਸਰਗਰਮ ਹੋ ਗਿਆ ਹੈ। ਹਾਲਾਂਕਿ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਅਧਿਕਾਰਕ ਰੂਪ ਨਾਲ ਸਾਲਾਨਾ ਅਮਰਨਾਥ ਯਾਤਰਾ ਨੂੰ ਲੈ ਕੇ ਐਲਾਨ ਨਹੀਂ ਕੀਤਾ ਹੈ। ਕਸ਼ਮੀਰ ਦੇ ਡਵੀਜ਼ਨਲ ਕਮਿਸ਼ਨਰ (ਡਿਵਕਾਮ) ਪਾਂਡੁਰੰਗ ਕੇ. ਪੋਲ ਨੇ ਵੀਰਵਾਰ ਨੂੰ ਆਉਂਦੀ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਦੇ ਸੰਬੰਧ ਵਿਚ ਸੰਬੰਧਤ ਵਿਭਾਗਾਂ ਦੀ ਤਿਆਰੀ ਦੀ ਸਮੀਖਿਆ ਲਈ ਇਕ ਬੈਠਕ ਦੀ ਪ੍ਰਧਾਨਗੀ ਕੀਤੀ।
ਡਵੀਜ਼ਨਲ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਕੰਮ ਦਾ ਨਿਪਟਾਰਾ ਸ਼ੁਰੂ ਕਰਨ ਦਾ ਹੁਕਮ ਦਿੱਤਾ ਕਿਉਂਕਿ ਇਸ ਸਰਦੀ ਦੌਰਾਨ ਬਰਫਬਾਰੀ ਘੱਟ ਸੀ ਅਤੇ ਸਾਰੇ ਕੰਮਾਂ ਅਤੇ ਤਿਆਰੀ ਨੂੰ 15 ਮਈ ਤੱਕ ਪੂਰਾ ਕਰਨ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਡਿਵਕਾਮ ਨੇ ਯਾਤਰੀਆਂ ਲਈ ਆਕਸੀਜਨ ਬੂਥ, ਕੋਵਿਡ ਟੈਸਟ ਸਹੂਲਤਾਂ ਸਥਾਪਤ ਕਰਨ ਦੇ ਹੁਕਮ ਦਿੱਤੇ। ਇਸ ਤੋਂ ਪਹਿਲਾਂ ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਨੇ ਪੰਥਾਚੌਕ ਵਿਚ ਸ਼੍ਰੀ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਟ੍ਰਾਂਜ਼ਿਟ ਕੈਂਪ ਦਾ ਦੌਰਾਨ ਕਰ ਜਾਇਜ਼ਾ ਲਿਆ ਸੀ।
ਭਾਰਤ ਦੀ ਡਿਜੀਟਲ ਸਟ੍ਰਾਈਕ ਤੋਂ ਚੀਨ ਪਰੇਸ਼ਾਨ, 54 ਹੋਰ ਐਪ 'ਤੇ ਲਗਾਈ ਪਾਬੰਦੀ ਦੀ ਕੀਤੀ ਆਲੋਚਨਾ
NEXT STORY