ਜੰਮੂ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਐੱਲ.ਓ.ਸੀ. 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਅਤੇ ਇਸ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਕ ਜਾਣਕਾਰੀ ਦਿੱਤੀ। ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਸੁਨੀਲ ਬਰਤਵਾਲ ਨੇ ਦੱਸਿਆ ਕਿ ਜਵਾਨਾਂ ਨੇ ਸੋਮਵਾਰ ਰਾਤ ਨੂੰ ਨੌਸ਼ੇਰਾ ਸੈਕਟਰ 'ਚ ਐੱਲ.ਓ.ਸੀ. ਨੇੜੇ ਅੱਤਵਾਦੀਆਂ ਦੇ ਸਮੂਹ ਦੀ ਸ਼ੱਕੀ ਗਤੀਵਿਧੀ ਦਾ ਪਤਾ ਲਗਾਇਆ।
ਉਨ੍ਹਾਂ ਦੱਸਿਆ ਕਿ ਘੁਸਪੈਠੀਆਂ ਦੀ ਗਤੀਵਿਧੀ 'ਤੇ ਲਗਾਤਾਰ ਨਜ਼ਰ ਰੱਖੀ ਗਈ ਅਤੇ ਜਦੋਂ ਉਹ ਸੁਰੱਖਿਆ ਲਈ ਲਗਾਈ ਗਈ ਕੰਡਿਆਲੀ ਤਾਰ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਲਲਕਾਰਿਆ ਗਿਆ ਅਤੇ ਗੋਲੀਬਾਰੀ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ ਇਕ ਅੱਤਵਾਦੀ ਨੂੰ ਐੱਲ.ਓ.ਸੀ. ਨੇੜੇ ਡਿੱਗਦਾ ਦੇਖਿਆ ਗਿਆ ਜਦਕਿ ਉਸਦੇ ਦੋ ਸਾਥੀ ਜ਼ਖ਼ਮੀ ਹੋਏ ਅਤੇ ਜੰਗਲ 'ਚ ਦੌੜ ਗਏ। ਲੈਫਟੀਨੈਂਟ ਕਰਨਲ ਬਰਤਵਾਲ ਨੇ ਕਿਹਾ ਕਿ ਹੋਰ ਜਵਾਨਾਂ ਨੂੰ ਇਲਾਕੇ 'ਚੇ ਭੇਜਿਆ ਗਿਆ ਅਤੇ ਉਥੋਂ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਇਕ ਏ.ਕੇ. 47 ਰਾਈਫਲ, 175 ਗੋਲੀਆਂ ਦੇ ਨਾਲ ਤਿੰਨ ਏ.ਕੇ. ਮੈਗਜ਼ੀਨ, 9 ਐੱਮ.ਐੱਮ. ਦੀ ਇਕ ਪਿਸਤੌਲ, 15 ਗੋਲੀਆਂ ਦੇ ਨਾਲ ਦੋ ਮੈਗਜ਼ੀਨ, ਚਾਰ ਹੱਥਗੋਲੇ, ਸੰਚਾਰ ਉਪਕਰਣ ਅਤੇ ਵੱਡੀ ਗਿਣਤੀ 'ਚ ਖਾਣ-ਪੀਣ ਦਾ ਸਾਮਾਨ ਅਤੇ ਕੱਪੜੇ ਮਿਲੇ ਹਨ। ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਨ ਲਈ ਫੌਜ ਨੇ ਦੋ ਦਿਨ ਪਹਿਲਾਂ ਐੱਲ.ਓ.ਸੀ. ਨੇੜੇ ਵੱਡੇ ਪੱਧਰ 'ਤੇ ਤਾਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।
25 ਕਰੋੜ ਰੁਪਏ ਦੇ ਸੋਨੇ ਦੀ ਸਮੱਗਲਿੰਗ ਸਬੰਧੀ ਇਕ ਪੁਲਸ ਮੁਲਾਜ਼ਮ ਗ੍ਰਿਫ਼ਤਾਰ
NEXT STORY