ਜੰਮੂ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਜ਼ਮੀਨ ਖਿਸਕਣ ਮਗਰੋਂ ਮੰਗਲਵਾਰ ਨੂੰ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਪੁਲਸ ਸਬ-ਇੰਸਪੈਕਟਰ ਅਸਗਰ ਮਲਿਕ ਮੁਤਾਬਕ ਜ਼ਮੀਨ ਖਿਸਕਣ ਦੀ ਘਟਨਾ ਰਾਤ ਕਰੀਬ 2 ਵਜੇ ਬਨਿਹਾਲ ਨੇੜੇ ਸ਼ੇਰ ਬੀਬੀ 'ਚ ਵਾਪਰੀ, ਜਿਸ ਨਾਲ ਕਸ਼ਮੀਰ ਜਾਣ ਵਾਲੇ ਟਰੱਕ ਰਾਹ 'ਚ ਹੀ ਫਸ ਗਏ। ਹਾਈਵੇਅ ਬੰਦ ਹੋਣ ਕਾਰਨ ਲੋਕ ਪਰੇਸ਼ਾਨ ਹਨ।
ਇਹ ਵੀ ਪੜ੍ਹੋ- J&K 'ਚ ਸਨੋਅ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ: ਜਦੋਂ ਖੇਡ ਦੇ ਮੈਦਾਨ 'ਚ ਕੁੜੀਆਂ ਨੇ ਲਾਏ ਚੌਕੇ-ਛੱਕੇ
ਅਧਿਕਾਰੀਆਂ ਮੁਤਾਬਕ ਪੱਥਰ ਡਿੱਗਣ ਦੇ ਬਾਵਜੂਦ ਮਲਬੇ ਦਾ ਇਕ ਵੱਡਾ ਹਿੱਸਾ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ। ਇਕ ਵਾਰ ਜਦੋਂ ਚਟਾਨਾਂ ਹੇਠਾਂ ਡਿੱਗਣੀਆਂ ਬੰਦ ਹੋ ਜਾਣਗੀਆਂ ਤਾਂ ਸੜਕ ਦੇ ਬਾਕੀ ਹਿੱਸੇ ਨੂੰ ਸਾਫ ਕਰਨ 'ਚ ਇਕ ਘੰਟੇ ਦਾ ਸਮਾਂ ਲੱਗੇਗਾ। ਓਧਰ ਜੰਮੂ ਵਿਚ ਆਵਾਜਾਈ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਸਵੇਰੇ ਹਲਕੇ ਮੋਟਰ ਵਾਹਨਾਂ ਨੂੰ ਆਗਿਆ ਦਿੱਤੀ ਹੈ ਪਰ ਲਗਾਤਾਰ ਚੱਟਾਨਾਂ ਦੇ ਡਿੱਗਣ ਦੀ ਸੂਚਨਾ ਮਿਲਣ ਮਗਰੋਂ ਆਵਾਜਾਈ ਰੋਕ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਕੁੱਤਿਆ ਨੇ ਨੋਚਿਆ, ਮਾਸੂਮ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ
ਇਹ ਵੀ ਪੜ੍ਹੋ- iPhone ਦੀ ਚਾਹਤ 'ਚ ਬਣਿਆ 'ਸਨਕੀ', ਡਿਲਿਵਰੀ ਬੁਆਏ ਦਾ ਕਤਲ ਕਰ ਘਰ 'ਚ ਰੱਖੀ ਲਾਸ਼ ਤੇ ਫ਼ਿਰ
ਦਾਜ 'ਚ ਮਿਲਿਆ ਪੁਰਾਣਾ ਫਰਨੀਚਰ, ਲਾੜੇ ਨੇ ਵਿਆਹ ਤੋਂ ਕੀਤਾ ਇਨਕਾਰ
NEXT STORY