ਸ਼੍ਰੀਨਗਰ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ਨੀਵਾਰ ਨੂੰ ਕਸ਼ਮੀਰ ਦੇ ਕਈ ਹਿੱਸਿਆਂ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਫਰੰਟ ਸੰਗਠਨ ਦਿ ਰੇਜਿਸਟੈਂਸ ਫਰੰਟ (ਟੀ.ਆਰ.ਐੱਫ.) ਦੇ 4 ਅੱਤਵਾਦੀਆਂ ਬਾਰੇ ਜਾਣਕਾਰੀ ਮੰਗਣ ਵਾਲੇ ਪੋਸਟਰ ਲਗਾਏ ਹਨ। ਭਾਰਤ 'ਚ ਹਿੰਸਾ ਕਰਨ ਲਈ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ, ਪ੍ਰੇਰਿਤ ਕਰਨ ਅਤੇ ਭਰਤੀ ਕਰਨ ਦੀ ਕੋਸ਼ਿਸ਼ ਦੇ ਸਿਲਸਿਲੇ 'ਚ 2 ਪਾਕਿਸਤਾਨੀ ਨਾਗਰਿਕਾਂ ਸਮੇਤ 4 ਅੱਤਵਾਦੀ ਐੱਨ.ਆਈ.ਏ. ਵਲੋਂ ਲੋੜੀਂਦੇ ਹਨ। ਜਾਂਚ ਏਜੰਸੀ ਪਹਿਲਾਂ ਹੀ ਚਾਰ ਅੱਤਵਾਦੀਆਂ 'ਚੋਂ ਹਰੇਕ ਲਈ 10 ਲੱਖ ਰੁਪਏ ਦੇ ਮਕਦ ਇਨਾਮ ਦਾ ਐਲਾਨ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰਿਆ ਤਨਮਯ, 5 ਦਿਨ ਬਾਅਦ ਬੋਰਵੈੱਲ 'ਚੋਂ ਕੱਢੀ ਗਈ ਲਾਸ਼
ਅਧਿਕਾਰੀਆਂ ਨੇ ਕਿਹਾ ਕਿ ਪੋਸਟਰਾਂ 'ਚ ਸਿੰਧ ਦੇ ਨਵਾਬ ਸ਼ਾਹ ਦੇ ਪਾਕਿਸਤਾਨੀ ਨਾਗਰਿਕਾਂ ਸਲੀਮ ਰਹਿਮਾਨੀ ਉਰਫ਼ 'ਅਬੂ ਸਾਦ' ਅਤੇ ਕਸੂਰ ਦੇ ਸ਼ਾਂਗਮੰਗਾ ਦੇ ਸੈਫੁੱਲਾ ਸਾਜਿਦ ਜਾਟ ਅਤੇ ਉਨ੍ਹਾਂ ਦੇ ਸਥਾਨਕ ਸਹਿਯੋਗੀਆਂ ਸ਼੍ਰੀਨਗਰ ਦੇ ਸੱਜਾਦ ਗੁਲ ਅਤੇ ਦੱਖਣੀ ਕਸ਼ਮੀਰ ਦੇ ਕੁਲਗਾਮ ਦੇ ਰੇਦਵਾਨੀ ਪਾਈਨ ਦੇ ਬਾਸਿਤ ਅਹਿਮਦ ਡਾਰ ਬਾਰੇ ਜਾਣਕਾਰੀ ਮੰਗੀ ਗਈ ਹੈ। ਐੱਨ.ਆਈ.ਏ. ਨੇ ਜਨਤਾ ਨੂੰ ਸੂਚਨਾ ਸਾਂਝੀ ਕਰਨ ਲਈ ਆਪਣਾ ਈ-ਮੇਲ ਪਤਾ, ਫੋਨ ਨੰਬਰ, ਵਟਸਐੱਪ ਅਤੇ ਟੈਲੀਗ੍ਰਾਮ ਨੰਬਰ ਵੀ ਦਿੱਤੇ ਹਨ। ਇਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਮੁਖਬਿਰ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਗੁਜਰਾਤ ਲਈ ਰਾਜਨਾਥ, ਯੇਦੀਯੁਰੱਪਾ ਤੇ ਅਰਜੁਨ ਮੁੰਡਾ ਆਬਜ਼ਰਵਰ ਨਿਯੁਕਤ
NEXT STORY