ਨਵੀਂ ਦਿੱਲੀ— 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਨੇ ਵੀਰਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਜੀ.ਕੇ. ਅਤੇ ਹੋਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ ਉਨ੍ਹਾਂ ਨੇ ਦਿੱਲੀ ਪੁਲਸ ਦੇ ਕੋਲ ਦਰਜ ਕਰਵਾਈ ਹੈ। ਟਾਈਟਲਰ ਦਾ ਦੋਸ਼ ਹੈ ਕਿ ਮਨਜੀਤ ਜੀ.ਕੇ. ਅਤੇ ਹੋਰ ਨੇ ਮਿਲ ਕੇ ਜਾਣ ਬੁੱਝ ਕੇ ਉਨ੍ਹਾਂ ਦੀ ਅਕਸ ਖਰਾਬ ਕਰਨ ਦੇ ਮਕਸਦ ਨਾਲ ਇਹ ਵੀਡੀਓ ਸਟਿੰਗ ਕਰਵਾਇਆ ਹੈ। ਇਹ ਵੀਡੀਓ ਵੀ ਪੂਰੀ ਤਰ੍ਹਾਂ ਨਾਲ ਕੱਟ ਕੇ ਪੇਸ਼ ਕੀਤਾ ਗਿਆ ਹੈ ਤਾਂ ਕਿ ਉਨ੍ਹਾਂ ਦੇ ਖਿਲਾਫ ਮਾਹੌਲ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਜੀ.ਕੇ. ਨੇ ਇਸੇ ਸੋਮਵਾਰ ਨੂੰ ਸਟਿੰਗ ਆਪਰੇਸ਼ਨ ਦਾ ਵੀਡੀਓ ਰੀਲੀਜ਼ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਸਟਿੰਗ 2011 'ਚ ਕੀਤਾ ਗਿਆ ਸੀ। ਜੀ.ਕੇ. ਨੇ ਇਹ ਵੀ ਦੱਸਿਆ ਸੀ ਕਿ ਇਹ ਵੀਡੀਓ ਉਨ੍ਹਾਂ ਨੂੰ 3 ਫਰਵਰੀ ਨੂੰ ਇਕ ਅਣਪਛਾਤੇ ਸ਼ਖਸ ਤੋਂ ਹਾਸਲ ਹੋਇਆ ਸੀ।
ਦਰਅਸਲ ਇਸ ਵੀਡੀਓ 'ਚ ਕਾਂਗਰਸ ਦਾ ਇਕ ਨੇਤਾ ਕਥਿਤ ਤੌਰ 'ਤੇ ਸਵੀਕਾਰ ਕਰ ਰਿਹਾ ਹੈ ਕਿ ਦੰਗਿਆਂ ਦੌਰਾਨ 100 ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਸਿਆਸਤ ਵੀ ਗਰਮ ਹੋ ਗਈ। ਅਕਾਲੀ ਦਲ ਨੇ ਇਸ ਮੁੱਦੇ ਨੂੰ ਰਾਜ ਸਭਾ 'ਚ ਚੁੱਕਿਆ। ਇਸ ਦਰਮਿਆਨ ਕਾਂਗਰਸ ਨੇਤਾਵਾਂ ਨੇ ਇਸ ਮਾਮਲੇ 'ਚ ਟਾਈਟਲਰ ਦਾ ਬਚਾਅ ਕੀਤਾ ਹੈ। ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਅਜੇ ਕੋਰਟ 'ਚ ਵਿਚਾਰ ਅਧੀਨ ਹੈ ਅਤੇ ਅਜਿਹੇ 'ਚ ਇਸ ਤਰ੍ਹਾਂ ਦੇ ਵੀਡੀਓ ਲਿਆਉਣਾ ਸਹੀ ਨਹੀਂ ਹੈ। ਕਾਂਗਰਸ ਦਾ ਸਵਾਲ ਹੈ ਕਿ ਇਕ ਆਦਮੀ 100 ਲੋਕਾਂ ਦਾ ਕਤਲ ਨਹੀਂ ਕਰ ਸਕਦਾ।
ਪਾਕਿ ਦੀ ਗੋਲੀਬਾਰੀ ਨਾਲ ਮਰ ਰਹੇ ਜਵਾਨ, ਸਰਕਾਰ ਕਰਦੀ ਹੈ ਪਕੌੜਿਆਂ ਦੀ ਗੱਲ : ਸ਼ਿਵ ਸੈਨਾ
NEXT STORY