ਨਵੀਂ ਦਿੱਲੀ— ਬਿ੍ਰਟੇਨ ਦਾ ਕਰੀਅਰ ਸਟਰਾਈਕ ਗਰੁੱਪ ਭਾਰਤੀ ਜਲ ਸੈਨਾ ਨਾਲ ਸਮੁੰਦਰੀ ਅਭਿਆਸ ਕਰਨ ਲਈ ਹਿੰਦ ਮਹਾਸਾਗਰ ਵਿਚ ਪ੍ਰਵੇਸ਼ ਕਰ ਗਿਆ ਹੈ। ਜਗਜੀਤ ਸਿੰਘ ਗਰੇਵਾਲ ਚਾਲਕ ਦਲ ਦੇ ਹੋਰ ਮੈਂਬਰਾਂ ਦੀ ਤੁਲਨਾ ਵਿਚ ਵਧੇਰੇ ਉਤਸ਼ਾਹਿਤ ਹਨ। ਗਰੇਵਾਲ ਇਕ ਭਾਰਤੀ ਮੂਲ ਦੇ ਰਾਇਲ ਨੇਵੀ ਦੇ ਜਵਾਨ ਹਨ, ਜਿਨ੍ਹਾਂ ਦਾ ਭਾਰਤੀ ਰੱਖਿਆ ਬਲਾਂ ਨਾਲ ਪਰਿਵਾਰਕ ਸਬੰਧ ਦੂਜੇ ਵਿਸ਼ਵ ਯੁੱਧ ਤੋਂ ਜੁੜਿਆ ਹੈ।
ਗਰੇਵਾਲ ਮੁਤਾਬਕ ਮੇਰੇ ਦਾਦਾ ਅਤੇ ਦਾਦੀ ਜੀ ਨੇ ਦੂਜੇ ਵਿਸ਼ਵ ਯੁੱਧ ਵਿਚ ਬਿ੍ਰਟਿਸ਼ ਫ਼ੌਜ ਨਾਲ ਸੇਵਾ ਕੀਤੀ। ਮੇਰੇ ਪਿਤਾ ਨੇ ਭਾਰਤੀ ਹਵਾਈ ਫ਼ੌਜ ਵਿਚ ਸੇਵਾ ਕੀਤੀ ਅਤੇ ਮੌਜੂਦਾ ਸਮੇਂ ਵਿਚ ਮੇਰੀ ਪਤਨੀ, ਭਰਾ ਅਤੇ ਚਾਚਾ ਭਾਰਤੀ ਜਲ ਸੈਨਾ ਵਿਚ ਸੇਵਾਵਾਂ ਦੇ ਰਹੇ ਹਨ। ਸਿੰਘ ਨੇ ਕਿਹਾ ਕਿ ਮੈਂ ਭਾਰਤੀ ਫ਼ੌਜ ਨਾਲ ਕੰਮ ਕਰਦੇ ਹੋਏ ਆਪਣੇ ਪਰਿਵਾਰਕ ਸਬੰਧ ਬਾਖੂਬੀ ਬਣਾ ਕੇ ਰੱਖੇ ਹਨ ਅਤੇ ਰੱਖਾਂਗਾ।
ਦਰਅਸਲ ਗਰੇਵਾਲ 5ਵੀਂ ਪੀੜ੍ਹੀ ਦੇ ਜਹਾਜ਼ ’ਤੇ ਸੁਮੰਦਰੀ ਇੰਜੀਨੀਅਰਿੰਗ ਮਹਿਕਮੇ ਵਿਚ ਇਕ ਮੋਹਰੀ ਇੰਜੀਨੀਅਰਿੰਗ ਤਕਨੀਸ਼ੀਅਨ ਦੇ ਰੂਪ ’ਚ ਕੰਮ ਕਰਦੇ ਹਨ ਅਤੇ ਖ਼ੁਦ ’ਤੇ ਮਾਣ ਮਹਿਸੂਸ ਕਰਦੇ ਹਨ। ਦੱਸ ਦੇਈਏ ਕਿ ਐੱਚ. ਐੱਮ. ਐੱਸ. ਕੁਈਨ ਐਲੀਜ਼ਾਬੈੱਥ ਏਅਰਕ੍ਰਾਫਟ ਕਰੀਅਰ ਦੀ ਅਗਵਾਈ ’ਚ ਸਟਰਾਈਕ ਗਰੁੱਪ, ਭੂ-ਮੱਧ ਸਾਗਰ ਵਿਚ ਸੰਚਾਲਨ ਮਗਰੋਂ ਹਿੰਦ ਮਹਾਸਾਗਰ ਵਿਚ ਆਇਆ ਹੈ। ਬਿ੍ਰਟਿਸ਼ ਹਾਈ ਕਮਿਸ਼ਨ ਮੁਤਾਬਕ ਇਸ ਦੀ ਤਾਇਨਾਤੀ ਨਾਲ ਭਾਰਤ ਨਾਲ ਅਤੇ ਭਾਰਤ-ਪ੍ਰਸ਼ਾਂਤ ਖੇਤਰ ਵਿਚ ਡਿਪਲੋਮੈਟ, ਆਰਥਿਕ ਅਤੇ ਸੁਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਬਿ੍ਰਟੇਨ ਦੀ ਵਚਨਬੱਧਤਾ ਦੀ ਨੁਮਾਇੰਦਗੀ ਕਰਦੀ ਹੈ।
ਭਾਰਤ ਦੇ ਗ਼ਲਤ ਨਕਸ਼ੇ ਦਿਖਾ ਰਹੀਆਂ WEBsites ਖ਼ਿਲਾਫ਼ ਕੀ ਸਰਕਾਰ ਲਵੇਗੀ ਕੋਈ ਐਕਸ਼ਨ?
NEXT STORY