ਬ੍ਰੈਂਪਟਨ (ਵਿਸ਼ੇਸ਼) – ਕੈਨੇਡਾ ਦੇ ਵਿਸ਼ਵ ਜੈਨ ਸੰਗਠਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਪੱਤਰ ਲਿਖ ਕੇ ਗੁਜਰਾਤ ਦੇ ਜੂਨਾਗੜ੍ਹ ’ਚ ਗਿਰਨਾਰ ’ਚ ਸਥਿਤ ਜੈਨ ਤੀਰਥਾਂ ਦੀ ਸੁਰੱਖਿਆ ਯਕੀਨੀ ਕਰਨ ਦੀ ਮੰਗ ਕੀਤੀ ਹੈ। ਵਿਸ਼ਵ ਜੈਨ ਸੰਗਠਨ ਦਿੱਲੀ ’ਚ ਚੱਲ ਰਹੇ ‘ਤੀਰਥ ਬਚਾਓ, ਧਰਮ ਬਚਾਓ’ ਅੰਦੋਲਨ ਦੀ ਵੀ ਅਗਵਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਇਸ ਅੰਦੋਲਨ ਦੇ ਸਮਰਥਨ ’ਚ ਸੰਗਠਨ ਵਲੋਂ 16 ਦਸੰਬਰ ਨੂੰ ਬ੍ਰੈਂਪਟਨ ਦੇ ਸਿਟੀ ਹਾਲ ’ਚ ਅਤੇ 17 ਦਸੰਬਰ ਨੂੰ ਸ਼੍ਰੀ ਜੈਨ ਮੰਦਰ ਟੋਰੰਟੋ ’ਚ ਰੈਲੀਆਂ ਕੱਢੀਆਂ ਗਈਆਂ। ਇਸ ਦੌਰਾਨ ਸੰਗਠਨ ਵਲੋਂ ਕੈਨੇਡਾ ’ਚ ਸਥਿਤ ਭਾਰਤ ਦੇ ਕੌਂਸਲ ਜਨਰਲ ਸਿਧਾਰਥ ਨਾਥ ਨੂੰ ਇਕ ਮੰਗ-ਪੱਤਰ ਵੀ ਸੌਂਪਿਆ ਗਿਆ ਹੈ, ਜਿਸ ’ਚ ਇਹ ਮੰਗ ਕੀਤੀ ਗਈ ਹੈ ਕਿ ਗੁਜਰਾਤ ਸਰਕਾਰ ਗਿਰਨਾਰ ਦੀਆਂ ਪਹਾੜੀਆਂ ’ਚ ਸਥਿਤ ਜੈਨ ਤੀਰਥ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।
ਇਹ ਵੀ ਪੜ੍ਹੋ : ਇਨ੍ਹਾਂ ਸੂਬਿਆਂ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਸੂਚੀ
ਅਸਲ ’ਚ ਗੁਜਰਾਤ ਹਾਈ ਕੋਰਟ ਨੇ ਇਨ੍ਹਾਂ ਤੀਰਥ ਸਥਾਨਾਂ ਦੀ ਸੁਰੱਖਿਆ ਲਈ ਹੁਕਮ ਜਾਰੀ ਕੀਤੇ ਹਨ ਪਰ ਇਨ੍ਹਾਂ ਹੁਕਮਾਂ ਦੀ ਅਜੇ ਤੱਕ ਪਾਲਣਾ ਨਹੀਂ ਹੋ ਰਹੀ। ਇਸ ਮੀਟਿੰਗ ਦੌਰਾਨ ਕੌਂਸਲ ਜਨਰਲ ਸਿਧਾਰਥ ਨਾਥ ਨੇ ਉਨ੍ਹਾਂ ਦੀ ਇਹ ਮੰਗ ਭਾਰਤ ਦੇ ਗ੍ਰਹਿ ਮੰਤਰਾਲਾ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ। ਅਸਲ ’ਚ ਗੁਜਰਾਤ ਸਥਿਤ ਗਿਰਨਾਰ ਦੀ ਪਹਾੜੀਆਂ ’ਚ ਜੈਨ ਭਾਈਚਾਰੇ ਦਾ ਪਵਿੱਤਰ ਤੀਰਥ ਸਥਾਨ ਹੈ, ਜਿਥੇ 22ਵੇਂ ਤੀਰਥਾਂਕਰ ਨੇਮੀਨਾਥ ਸਵਾਮੀ ਨੇ ਤਪੱਸਿਆ ਕੀਤੀ ਸੀ। ਇਸ ਤੀਰਥ ਸਥਾਨ ਦੇ ਆਲੇ-ਦੁਆਲੇ 2004 ਤੋਂ ਗੈਰ-ਕਾਨੂੰਨੀ ਕਬਜ਼ੇ ਅਤੇ ਨਿਰਮਾਣ ਹੋ ਰਿਹਾ ਹੈ, ਇਸ ਲਈ ਜੈਨ ਮੁਨੀਆਂ ਨੂੰ ਜੈਨ ਸੰਸਕ੍ਰਿਤੀ ਅਨੁਸਾਰ ਇਸ ਤੀਰਥ ਸਥਾਨ ’ਤੇ ਜਾਂਦੇ ਸਮੇਂ ਰਸਤੇ ’ਚ ਡਰ ਮਹਿਸੂਸ ਹੁੰਦਾ ਹੈ ਕਿਉਂਕਿ 17 ਫਰਵਰੀ 2005 ਦੇ ਬਾਅਦ ਤੋਂ ਇਸ ਰਸਤੇ ’ਤੇ ਜਾਣ ਵਾਲੇ ਜੈਨ ਮੁਨੀਆਂ ’ਤੇ ਹਮਲਿਆਂ ’ਚ ਵਾਧਾ ਹੋਇਆ ਹੈ। ਗੁਜਰਾਤ ਹਾਈ ਕੋਰਟ ਇਸ ਸਬੰਧ ’ਚ ਪ੍ਰਸ਼ਾਸਨ ਨੂੰ ਜੈਨ ਤੀਰਥਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੁਕਮ ਜਾਰੀ ਕਰ ਚੁੱਕਾ ਹੈ।
ਵਰਲਡ ਜੈਨ ਸੰਗਠਨ ਕੈਨੇਡਾ ਦੇ ਪ੍ਰਧਾਨ ਵਿਜੇ ਜੈਨ ਨੇ ਕਿਹਾ ਕਿ ਉਹ ਇਸ ਸਬੰਧ ’ਚ ਭਾਰਤ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਉਮੀਦ ਕਰਦੇ ਹਨ ਅਤੇ ਸਾਡੀ ਇਹ ਮੰਗ ਹੈ ਕਿ ਜੈਨ ਤੀਰਥਾਂ ਦੇ ਆਲੇ-ਦੁਆਲੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ ਅਤੇ ਓਡਿਸ਼ਾ ’ਚ ਉਦੇਗਿਰੀ ਅਤੇ ਖਾਂਡਾਗਿਰੀ ਤੇ ਬਿਹਾਰ ’ਚ ਮੰਦਾਰਗਿਰੀ ਤੇ ਮਹਾਰਾਸ਼ਟਰ ’ਚ ਅੰਜਨੇਰੀ ਗੁਫਾਵਾਂ ਵਰਗੇ ਜੈਨ ਤੀਰਥਾਂ ਦੇ ਆਲੇ-ਦੁਆਲੇ ਹੋ ਰਹੇ ਕਬਜ਼ਿਆਂ ਨੂੰ ਵੀ ਹਟਾਇਆ ਜਾਣਾ ਚਾਹੀਦਾ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 'ਚ ਮੁੜ ਪੈਰ ਪਸਾਰ ਰਿਹੈ ਕੋਰੋਨਾ, ਬੀਤੇ 24 ਘੰਟਿਆਂ 'ਚ 752 ਨਵੇਂ ਮਾਮਲੇ ਆਏ ਸਾਹਮਣੇ
NEXT STORY