ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੀ ਸ਼ਲਾਘਾ ਕੀਤੇ ਜਾਣ ਤੋਂ ਇਕ ਦਿਨ ਬਾਅਦ ਦਾਅਵਾ ਕੀਤਾ ਕਿ ਆਰ. ਐੱਸ. ਐੱਸ. ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਲਈ ਉਸੇ ਤਰ੍ਹਾਂ ਇਕ ‘ਸਰਾਪ’ ਸੀ ਜਿਵੇਂ ਕਿ ਇਹ ਕਿਸੇ ਹੋਰ ਭਾਰਤੀ ਰਾਸ਼ਟਰਵਾਦੀ ਲਈ ਹੈ।
ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦੋਸ਼ ਲਾਇਆ ਕਿ ਆਰ. ਐੱਸ. ਐੱਸ. ਦਾ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦਾ ਇਕ ਲੰਮਾ ਇਤਿਹਾਸ ਰਿਹਾ ਹੈ।
ਜ਼ਿਕਰਯੋਗ ਹੈ ਕਿ ਰਾਜ ਸਭਾ ਦੇ ਸਭਾਪਤੀ ਧਨਖੜ ਨੇ ਸਦਨ ’ਚ ਕਿਹਾ ਸੀ ਕਿ ਆਰ. ਐੱਸ. ਐੱਸ. ਦਾ ‘ਬੇਦਾਗ ਅਕਸ’ ਹੈ ਅਤੇ ਇਹ ‘ਰਾਸ਼ਟਰ ਸੇਵਾ’ ਕਰ ਰਿਹਾ ਹੈ।
ਮਣੀਪੁਰ ’ਚ ਪ੍ਰਦਰਸ਼ਨਕਾਰੀਆਂ ਦਾ ਹੰਗਾਮਾ, ਸੁਰੱਖਿਆ ਫੋਰਸਾਂ ਨੇ ਦਾਗੇ ਹੰਝੂ ਗੈਸ ਦੇ ਗੋਲੇ
NEXT STORY