ਇੰਫਾਲ, (ਭਾਸ਼ਾ)- ਮਣੀਪੁਰ ਦੇ ਇੰਫਾਲ ਪੂਰਬੀ ਜ਼ਿਲੇ ’ਚ ਸੁਰੱਖਿਆ ਫੋਰਸਾਂ ਨੇ ਅੰਦਰੂਨੀ ਤੌਰ ’ਤੇ ਬੇਘਰ ਹੋਏ ਵਿਅਕਤੀਆਂ (ਆਈ. ਡੀ. ਪੀ.) ਦੇ ਇਕ ਵਿਰੋਧ ਪ੍ਰਦਰਸ਼ਨ ਨੂੰ ਖ਼ਤਮ ਕਰਾਉਣ ਲਈ ਵੀਰਵਾਰ ਨੂੰ ਹੰਝੂ ਗੈਸ ਦੇ ਗੋਲੇ ਦਾਗੇ, ਜਿਸ ਤੋਂ ਬਾਅਦ ਆਈ. ਡੀ. ਪੀ. ਅਤੇ ਸੁਰੱਖਿਆ ਫੋਰਸਾਂ ਦੇ ਜਵਾਨਾਂ ਵਿਚਾਲੇ ਝੜਪਾਂ ਹੋਈਆਂ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਜ਼ਿਲੇ ਦੇ ਅਕਮਪੇਟ ਰਾਹਤ ਕੈਂਪ ’ਚ ਰਹਿ ਰਹੇ ਬੇਘਰ ਹੋਏ ਲੱਗਭਗ 100 ਲੋਕਾਂ ਨੇ ਹੰਗਾਮਾ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਫੋਰਸਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਝੜਪ ਹੋਈ।
ਰਾਹਤ ਕੈਂਪ ’ਚ ਰਹਿਣ ਵਾਲੇ ਲੋਕਾਂ ਨੇ ਹੱਥਾਂ ’ਚ ਤਖਤੀਆਂ ਅਤੇ ਬੈਨਰ ਫੜੇ ਹੋਏ ਸਨ ਅਤੇ ਆਪਣੇ ਮੁੜ-ਵਸੇਬੇ ਅਤੇ ਸੂਬੇ ’ਚ ਜਾਤੀ ਹਿੰਸਾ ਨੂੰ ਬੰਦ ਕਰਨ ਲਈ ਹੱਲ ਦੀ ਮੰਗ ਕਰ ਰਹੇ ਸਨ, ਤਾਂ ਜੋ ਉਹ ਤੇਂਗਨੌਪਾਲ ਜ਼ਿਲੇ ਦੇ ਮੋਰੇਹ ਅਤੇ ਹੋਰ ਖੇਤਰਾਂ ’ਚ ਆਪਣੇ ਘਰਾਂ ’ਚ ਪਰਤ ਸਕਣ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ’ਚ ਮਈ 2023 ’ਚ ਸ਼ੁਰੂ ਹੋਈ ਜਾਤੀ ਹਿੰਸਾ ’ਚ ਹੁਣ ਤੱਕ 226 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 59,000 ਤੋਂ ਜ਼ਿਆਦਾ ਲੋਕ ਬੇਘਰ ਹੋਏ ਹਨ। ਸਥਾਨਕ ਲੋਕ ਵੀ ਇਸ ਝੜਪ ’ਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੇ ਸੁਰੱਖਿਆ ਫੋਰਸਾਂ ’ਤੇ ਪਥਰਾਅ ਕੀਤਾ।
ਅੱਧਾ ਮਾਨਸੂਨ ਲੰਘ ਗਿਆ, 25 ਫੀਸਦੀ ਭਾਰਤੀ ਇਲਾਕਿਆਂ ’ਚ ਮੀਂਹ ਦੀ ਕਮੀ
NEXT STORY