ਨਵੀਂ ਦਿੱਲੀ- ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਇਮਪਲਾਈ ਪ੍ਰੋਵਿਡੈਂਟ ਫਾਊਂਡੇਸ਼ਨ ਆਰਗੇਨਾਈਜ਼ੇਸ਼ਨ (EPFO) ਦੀ ਰਕਮ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਨਿਵੇਸ਼ ਕਰਨ 'ਤੇ ਮੋਦੀ ਸਰਕਾਰ 'ਤੇ ਸਵਾਲ ਚੁੱਕੇ ਹਨ। ਜੈਰਾਮ ਰਮੇਸ਼ ਨੇ ਟਵੀਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇਸ 'ਤੇ ਜਵਾਬ ਦੇਣਾ ਚਾਹੀਦਾ ਹੈ। ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਅਡਾਨੀ ਮਹਾ ਮੈਗਾ ਘਪਲੇ 'ਚ ਉਨ੍ਹਾਂ ਦੀ ਭੂਮਿਕਾ 'ਤੇ 100 ਸਵਾਲ ਪੁੱਛੇ ਸਨ। ਪਰ ਲੱਗਦਾ ਹੈ ਕਿ ਹੁਣ ਨਵੇਂ ਸਵਾਲ ਉੱਠ ਰਹੇ ਹਨ। EPFO ਦੇ ਟਰੱਸਟੀ ਇਸ ਗੱਲ ਤੋਂ ਅਣਜਾਣ ਹਨ ਕਿ ਉਨ੍ਹਾਂ ਦੇ ਮੈਂਬਰਾਂ ਦੀ ਰਿਟਾਇਰਮੈਂਟ ਬਚਤ ਦੇ ਕਰੋੜਾਂ ਰੁਪਏ ਅਜੇ ਵੀ 2 ਅਡਾਨੀ ਫਰਮਾਂ ਵਿਚ ਨਿਵੇਸ਼ ਕੀਤੇ ਜਾ ਰਹੇ ਹਨ।
ਹਿੰਡਨਬਰਗ ਰਿਸਰਚ ਦੀ ਰਿਪੋਰਟ ਆਉਣ ਮਗਰੋਂ ਕਈ ਵੱਡੇ ਨਿਵੇਸ਼ਕ ਅਡਾਨੀ ਸਮੂਹ ਦੇ ਸ਼ੇਅਰਾਂ 'ਚ ਨਿਵੇਸ਼ ਕਰਨ ਤੋਂ ਪਰਹੇਜ਼ ਕਰਨ ਲੱਗ ਪਏ ਹਨ। ਇਸ ਤੋਂ ਬਾਅਦ ਵੀ EPFO 'ਚ ਪਾਏ ਗਏ ਪੈਸਿਆਂ ਦਾ ਵੱਡਾ ਹਿੱਸਾ ਅਡਾਨੀ ਸਮੂਹ ਦੀਆਂ ਦੋ ਕੰਪਨੀਆਂ 'ਚ ਨਿਵੇਸ਼ ਕੀਤਾ ਗਿਆ ਹੈ। ਨਿਵੇਸ਼ ਵਿਚ ਗੌਤਮ ਅਡਾਨੀ ਗਰੁੱਪ ਦੀ ਅਡਾਨੀ ਇੰਟਰਪ੍ਰਾਈਜ਼ੇਜ ਅਤੇ ਅਡਾਨੀ ਪੋਰਟਸ ਦੇ ਨਾਂ ਇਸ ਵਿਚ ਸ਼ਾਮਲ ਹੈ।
ਦੱਸ ਦੇਈਏ ਕਿ EPFO ਕੋਲ ਫਾਰਮਲ ਸੈਕਟਰ ਦੇ ਕਰੀਬ 28 ਕਰੋੜ ਨਿਵੇਸ਼ਕਾਂ ਦਾ ਪੈਸਾ ਜਮ੍ਹਾ ਹੈ। EPFO ਆਪਣੇ ਫੰਡ ਦਾ ਨਿਫਟੀ ਐਕਸਚੇਂਜ ਨਾਲ ਜੁੜੇ ਈ. ਟੀ. ਐੱਫ. ਵਿਚ ਨਿਵੇਸ਼ ਕਰਦੀ ਹੈ। ਹਰ ਮਹੀਨੇ, ਤੁਹਾਡੀ ਤਨਖ਼ਾਹ ਵਿਚੋਂ ਕਟੌਤੀ ਕਰਕੇ ਤੁਹਾਡੇ PF ਖਾਤੇ 'ਚ ਜਮ੍ਹਾਂ ਕੀਤੀ ਗਈ ਰਕਮ ਦਾ ਇਕ ਵੱਡਾ ਹਿੱਸਾ ਤੁਹਾਡੀ ਜਾਣਕਾਰੀ ਜਾਂ ਪ੍ਰਵਾਨਗੀ ਤੋਂ ਬਿਨਾਂ ਅਡਾਨੀ ਐਂਟਰਪ੍ਰਾਈਜ਼ ਅਤੇ ਅਡਾਨੀ ਪੋਰਟਸ ਵਰਗੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ।
ਦੇਸ਼ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਰਾਹੁਲ : ਗਜੇਂਦਰ ਸ਼ੇਖਾਵਤ
NEXT STORY