ਜੈਪੁਰ — ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ਦੇ ਜਾਲੂਪੁਰਾ ਥਾਣਾ ਇਲਾਕੇ 'ਚ ਵੀਰਵਾਰ ਨੂੰ ਕਬਾੜੀ ਦੀ ਇਕ ਦੁਕਾਨ ਤੋਂ ਲਗਭਗ 2,000 ਆਧਾਰ ਕਾਰਡ ਬਰਾਮਦ ਕੀਤੇ ਗਏ ਹਨ।
ਪੁਲਸ ਮੁਤਾਬਕ ਕਿਸੇ ਵਿਅਕਤੀ ਨੇ ਕਬਾੜੀਏ ਨੂੰ ਪੁਰਾਣੇ ਅਖਬਾਰ ਵੇਚੇ ਸਨ ਅਤੇ ਅਖਬਾਰਾਂ ਦੇ ਢੇਰ ਵਿਚ ਇਕ ਬੋਰੇ 'ਚੋਂ ਲਗਭਗ 2,000 ਆਧਾਰ ਕਰਾਡ ਮਿਲੇ ਹਨ। ਅਧਾਰ ਕਾਰਡ ਪੋਸਟ ਦੇ ਜ਼ਰੀਏ ਵੰਡਣ ਵਾਲੇ ਪਾਰਸਲ ਵਰਗੇ ਲੱਗ ਰਹੇ ਹਨ। ਆਧਾਰ ਕਾਰਡਾਂ ਨੂੰ ਸਥਾਨਕ ਖੇਤਰ ਵਿਚ ਵੰਡਿਆ ਜਾਣਾ ਸੀ। ਹਾਲਾਂਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਧਾਰ ਕਾਰਡ ਦਾ ਬੋਰਾ ਪੋਸਟ ਆਫਿਸ ਤੋਂ ਕਬਾੜੀ ਦੇ ਕੋਲ ਕਿਵੇਂ ਪਹੁੰਚਿਆ।
ਦੂਜੇ ਪਾਸੇ ਕਬਾੜੀਏ ਦਾ ਕੰਮ ਕਰਨ ਵਾਲੇ ਇਮਰਾਨ ਨੇ ਦੱਸਿਆ ਕਿ ਉਸਨੇ ਜਦੋਂ ਦੁਕਾਨ 'ਤੇ ਅਖਬਾਰਾਂ ਦਾ ਬੋਰਾ ਖੋਲ੍ਹਿਆ ਤਾਂ ਆਧਾਰ ਕਾਰਡ ਦੇਖ ਕੇ ਹੈਰਾਨ ਰਹਿ ਗਿਆ। ਉਸਨੇ ਪੁਲਸ ਨੂੰ ਸੂਚਨਾ ਦਿੱਤੀ। ਇਮਰਾਨ ਨੇ ਦੱਸਿਆ ਕਿ ਉਸਨੇ ਉਸ ਬੋਰੇ 'ਚ ਭਰੀ ਅਖਬਾਰ 8 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੀ ਸੀ।
ਸੰਪਾਦਕ ਦੀ ਹੱਤਿਆ ਦਾ ਮਾਮਲਾ: ਐੱਸ. ਆਈ. ਟੀ. ਗਠਿਤ, 1 ਸ਼ੱਕੀ ਗ੍ਰਿਫਤਾਰ
NEXT STORY