ਜੈਸਲਮੇਰ-ਰਾਜਸਥਾਨ ਦੇ ਜੈਸਲਮੇਰ ਦੀ ਨਵ-ਨਿਯੁਕਤ ਜ਼ਿਲ੍ਹਾ ਕਲੈਕਟਰ ਟੀਨਾ ਡਾਬੀ ਨੇ ਬੁੱਧਵਾਰ ਨੂੰ ਜੈਸਲਮੇਰ ਕਲੈਕਟਰ ਦਾ ਅਹੁਦਾ ਸੰਭਾਲ ਲਿਆ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ ਦੀ 2015 ਦੀ ਟਾਪਰ ਟੀਨਾ ਡਾਬੀ ਨੇ ਬੁੱਧਵਾਰ ਨੂੰ ਜੈਸਲਮੇਰ ਦੇ 65ਵੇਂ ਜ਼ਿਲ੍ਹਾ ਕਲੈਕਟਰ ਦੇ ਤੌਰ 'ਤੇ ਅਹੁਦਾ ਸੰਭਾਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨਿਕ ਜੈਸਲਮੇਰ ਕੇਂਦਰੀ ਸਹਾਇਕ ਬੈਂਕ ਲਿਮਟਿਡ ਜੈਸਲਮੇਰ ਅਤੇ ਚੇਅਰਮੈਨ ਸਿਟੀ ਡਿਵੈਲਪਮੈਂਟ ਟਰੱਸਟ ਦਾ ਅਹੁਦਾ ਵੀ ਸੰਭਾਲਿਆ ਹੈ।
ਇਹ ਵੀ ਪੜ੍ਹੋ : ਮਿਸਰ 'ਚ ਸੜਕ ਹਾਦਸੇ ਦੌਰਾਨ 8 ਲੋਕਾਂ ਦੀ ਮੌਤ ਤੇ 44 ਜ਼ਖਮੀ
ਨਵ-ਨਿਯੁਕਤ ਜ਼ਿਲ੍ਹਾ ਕਲੈਕਟਰ ਟੀਨਾ ਡਾਬੀ ਨੇ ਚਾਰਜ ਸੰਭਾਲਣ ਤੋਂ ਬਾਅਦ ਜ਼ਿਲ੍ਹਾ ਅਧਿਕਾਰੀਆਂ ਨਾਲ ਵਿਭਾਗੀ ਗਤੀਵਿਧੀਆਂ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ ਦੇ ਨਾਲ ਹੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਅਤੇ ਫਲੈਗਸ਼ਿਪ ਯੋਜਨਾਵਾਂ ਦੀ ਜਾਣਕਾਰੀ ਲਈ। ਜੈਸਲਮੇਰ ਕਲੈਕਟਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਟੀਨਾ ਡਾਬੀ ਨੇ ਕਿਹਾ ਕਿ ਉਹ ਜੈਸਲਮੇਰ ਆ ਕੇ ਬਹੁਤ ਖੁਸ਼ ਹੈ। ਉਨ੍ਹਾਂ ਦੱਸਿਆ ਕਿ ਇਹ ਕਲੈਕਟਰ ਦੇ ਰੂਪ 'ਚ ਉਨ੍ਹਾਂ ਦੀ ਪਹਿਲੀ ਪੋਸਟਿੰਗ ਹੈ ਅਤੇ ਉਹ ਬਹੁਤ ਜ਼ਿਆਦਾ ਉਤਸਾਹਿਤ ਹੈ। ਜੈਸਲਮੇਰ ਇਕ ਸੈਰ-ਸਪਾਟਾ ਸ਼ਹਿਰ ਹੈ ਇਸ ਲਈ ਸੈਰ-ਸਪਾਟੇ ਨੂੰ ਕਿਵੇਂ ਹੁਲਾਰਾ ਦਿੱਤਾ ਜਾਵੇ, ਇਸ ਨੂੰ ਲੈ ਕੇ ਉਨ੍ਹਾਂ ਦਾ ਫੋਕਸ ਰਹੇਗਾ। ਜੈਸਲਮੇਰ 'ਚ ਬੋਰਦਰ ਸੈਰ-ਸਪਾਟਾ, ਫਲਾਈਟਾਂ, ਲੰਬੀ ਦੂਰੀ ਦੀਆਂ ਟਰੇਨਾਂ ਨੂੰ ਸ਼ੁਰੂ ਕਰਵਾਉਣਾ ਆਦਿ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।
ਇਹ ਵੀ ਪੜ੍ਹੋ : ਰਾਕੇਸ਼ ਝੁਨਝੁਨਵਾਲਾ ਦੀ ਅਕਾਸਾ ਏਅਰ ਨੂੰ ਮਿਲਿਆ ਏਅਰ ਆਪਰੇਟਰ ਸਰਟੀਫਿਕੇਟ, ਜਲਦ ਸ਼ੁਰੂ ਹੋਣਗੀਆਂ ਉਡਾਣਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਅਹਿਮ ਖ਼ਬਰ, ਜੈਪੁਰ ਪਹੁੰਚੀ ਪੰਜਾਬ ਪੁਲਸ
NEXT STORY