ਸਿੰਗਾਪੁਰ, (ਭਾਸ਼ਾ)– ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਿੰਗਾਪੁਰ ਦੇ ਵਪਾਰ ਅਤੇ ਉਦਯੋਗ ਮੰਤਰੀ ਗਾਨ ਕਿਮ ਯੋਂਗ ਨਾਲ ਮੁਲਾਕਾਤਾ ਕੀਤੀ ਅਤੇ ਲੰਬੇ ਸਮੇਂ ਦੇ ਪ੍ਰਭਾਵ ਵਾਲੇ ਦੋਪੱਖੀ ਸਹਿਯੋਗ ਦੇ ਨਵੇਂ ਖੇਤਰਾਂ ’ਤੇ ਚਰਚਾ ਕੀਤੀ। ਜੈਸ਼ੰਕਰ ਦੱਖਣ ਪੂਰਬੀ ਏਸ਼ੀਆ ਦੇ ਦੋ ਦੇਸ਼ਾਂ ਦੀ ਆਪਣੀ ਯਾਤਰਾ ਦੇ ਦੂਜੇ ਪੜਾਅ ’ਚ ਇੱਥੇ ਪੁੱਜੇ ਹਨ।
ਉਹ ਸਿੰਗਾਪੁਰ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਥਰਮਨ ਸ਼ਨਮੁਗਰਤਨਮ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਦੋਪੱਕੀ ਸਹਿਯੋਗ ਦੀ ਸਮੀਖਿਆ ਕਰਨਗੇ ਅਤੇ ਸਾਂਝੇਦਾਰੀ ਵਧਾਉਣ ਦੇ ਮੌਕੇ ਲੱਭਣਗੇ। ਜੈਸ਼ੰਕਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਲਿਖਿਆ ਕਿ ਅੱਜ ਸ਼ੁੱਕਰਵਾਰ ਸਵੇਰੇ ਵਪਾਰ ਅਤੇ ਉਦਯੋਗ ਮੰਤਰੀ ਗਾਨ ਕਿਮ ਯੋਂਗ ਨਾਲ ਮਿਲ ਕੇ ਚੰਗਾ ਲੱਗਾ। ਅਸੀਂ ਲੰਬੀ ਮਿਆਦ ਦੇ ਪ੍ਰਭਾਵ ਵਾਲੇ ਸਹਿਯੋਗ ਦੇ ਨਵੇਂ ਖੇਤਰਾਂ ’ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤ-ਸਿੰਗਾਪੁਰ ਮੰਤਰੀ ਪੱਧਰ ਦੇ ਗੋਲਮੇਜ਼ ਸੰਮੇਲਨ (ਆਈ. ਐੱਸ. ਐੱਮ. ਆਰ.) ਵਿਚ ਇਨ੍ਹਾਂ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਉਤਸੁਕ ਹਾਂ। ਜੈਸ਼ੰਕਰ ਆਪਣੀ ਦੋ ਦੇਸ਼ਾਂ ਦੀ ਅਧਿਕਾਰਕ ਯਾਤਰਾ ਦੇ ਆਖਰੀ ਪੜਾਅ ’ਚ ਵੀਅਤਨਾਮ ਤੋਂ ਸਿੰਗਾਪੁਰ ਪੁੱਜੇ ਹਨ।
BSF ਨੇ ਪਾਕਿਸਤਾਨ ਰੇਂਜਰਾਂ ਸਾਹਮਣੇ ਚੁੱਕਿਆ ਸਰਹੱਦ ਪਾਰ ਤੋਂ ਗੋਲੀਬਾਰੀ ਦਾ ਮੁੱਦਾ, ਜਤਾਇਆ ਵਿਰੋਧ
NEXT STORY