ਸਾਨ ਫਰਾਂਸਿਸਕੋ (ਏਜੰਸੀ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਦੇ ਅਹੁਦੇ ਲਈ ਨਾਮਜ਼ਦ ਕੀਤੇ ਗਏ ਸੰਸਦ ਮੈਂਬਰ ਮਾਈਕਲ ਵਾਲਟਜ਼ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਭਾਰਤ ਅਤੇ ਅਮਰੀਕਾ ਦਰਮਿਆਨ ਦੁਵੱਲੀ ਭਾਈਵਾਲੀ ਅਤੇ ਮੌਜੂਦਾ ਗਲੋਬਲ ਮੁੱਦਿਆਂ 'ਤੇ ਵਿਆਪਕ ਗੱਲਬਾਤ ਕੀਤੀ। ਜੈਸ਼ੰਕਰ 24 ਦਸੰਬਰ ਤੋਂ 29 ਦਸੰਬਰ ਤੱਕ ਅਮਰੀਕਾ ਦੇ ਅਧਿਕਾਰਤ ਦੌਰੇ 'ਤੇ ਹਨ। ਭਾਰਤ ਸਰਕਾਰ ਅਤੇ ਆਉਣ ਵਾਲੇ ਟਰੰਪ ਪ੍ਰਸ਼ਾਸਨ ਵਿਚਕਾਰ ਇਹ ਪਹਿਲੀ ਉੱਚ-ਪੱਧਰੀ ਵਿਅਕਤੀਗਤ ਬੈਠਕ ਸੀ।
ਇਹ ਵੀ ਪੜ੍ਹੋ: ਭੀੜ 'ਤੇ ਗੱਡੀ ਚੜ੍ਹਾ ਕੇ 35 ਲੋਕਾਂ ਨੂੰ ਮਾਰਨ ਵਾਲੇ ਵਿਅਕਤੀ ਨੂੰ ਸਜ਼ਾ-ਏ-ਮੌਤ, ਤਲਾਕ ਦੇ ਸਮਝੌਤੇ ਤੋਂ ਸੀ ਨਾਖੁਸ਼
ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, 'ਵਾਲਟਜ਼ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਅਸੀਂ ਦੁਵੱਲੀ ਸਾਂਝੇਦਾਰੀ ਦੇ ਨਾਲ-ਨਾਲ ਮੌਜੂਦਾ ਗਲੋਬਲ ਮੁੱਦਿਆਂ 'ਤੇ ਵਿਆਪਕ ਵਿਆਪਕ ਗੱਲਬਾਤ ਕੀਤੀ। ਉਨ੍ਹਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।' ਵਾਲਟਜ਼ (50) ਜੇਕ ਸੁਲੀਵਾਨ ਦੀ ਥਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਜੋਂ ਕੰਮ ਕਰਨਗੇ। ਫਲੋਰੀਡਾ ਦੇ 6ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਤੋਂ ਤਿੰਨ ਵਾਰ ਕਾਂਗਰਸ ਮੈਂਬਰ ਰਹਿ ਚੁੱਕੇ ਵਾਲਟਜ਼ 'ਕਾਂਗਰੇਸ਼ਨਲ ਇੰਡੀਆ ਕਾਕਸ' ਦੇ ਰਿਪਬਲਿਕਨ ਕੋ-ਚੇਅਰ ਹਨ। ਇਹ ਅਮਰੀਕੀ ਪ੍ਰਤੀਨਿਧੀ ਸਭਾ ਦਾ ਸਭ ਤੋਂ ਵੱਡਾ ਦੇਸ਼-ਵਿਸ਼ੇਸ਼ 'ਕਾਕਸ' ਹੈ।
ਇਹ ਵੀ ਪੜ੍ਹੋ: 'ਉਹ ਇਕ ਸੱਚੇ ਰਾਜਨੇਤਾ ਸਨ', ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਡਾ.ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਵਾਲਟਜ਼ ਨੇ ਪਿਛਲੇ ਸਾਲ ਅਗਸਤ ਵਿੱਚ ਭਾਰਤ ਵਿੱਚ ਅਮਰੀਕੀ ਸੰਸਦ ਦੇ ਵਫ਼ਦ ਦੀ ਸਹਿ-ਅਗਵਾਈ ਵੀ ਕੀਤੀ ਸੀ ਅਤੇ ਉਹ ਲਾਲ ਕਿਲ੍ਹੇ ਵਿੱਚ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਵੀ ਸ਼ਾਮਲ ਹੋਏ ਸਨ। ਉਹ ਪ੍ਰਤੀਨਿਧੀ ਸਭਾ ਵਿੱਚ ਕਈ ਭਾਰਤ-ਪੱਖੀ ਬਿੱਲਾਂ ਦੇ ਸਪਾਂਸਰ ਰਹੇ ਹਨ। ਟਰੰਪ ਨੇ 12 ਨਵੰਬਰ ਨੂੰ ਐਲਾਨ ਕੀਤਾ ਸੀ ਕਿ ਵਾਲਟਜ਼ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹੋਣਗੇ। ਇਸ ਤੋਂ ਪਹਿਲਾਂ ਦਿਨ ਵਿੱਚ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ "ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਘਰ ਅਤੇ ਭਾਰਤੀ ਕੌਂਸਲ ਜਨਰਲਾਂ ਦੀ ਟੀਮ ਦੇ ਨਾਲ ਇੱਕ ਬਹੁਤ ਹੀ ਲਾਭਕਾਰੀ 2 ਦਿਨਾਂ ਕਾਨਫਰੰਸ" ਵਿੱਚ ਹਿੱਸਾ ਲਿਆ। ਉਨ੍ਹਾਂ ਨੇ 'ਐਕਸ' 'ਤੇ ਲਿਖਿਆ, "ਵਿਚਾਰ-ਵਟਾਂਦਰੇ ਤੋਂ ਬਾਅਦ ਮੈਨੂੰ ਭਰੋਸਾ ਹੈ ਕਿ ਭਾਰਤ-ਅਮਰੀਕਾ ਸਾਂਝੇਦਾਰੀ ਦੀ ਨਿਰੰਤਰ ਮਜ਼ਬੂਤੀ ਦੀ ਰਫ਼ਤਾਰ ਤੇਜ਼ ਹੋਵੇਗੀ।"
ਇਹ ਵੀ ਪੜ੍ਹੋ: ਡੋਂਕੀ ਲਗਾ ਸਪੇਨ ਜਾਣ ਦੀ ਕੋਸ਼ਿਸ਼, 70 ਲੋਕਾਂ ਦੀ ਗਈ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿੰਨ ਧੀਆਂ ਦੇ ਪਿਤਾ ਸਨ ਡਾ. ਮਨਮੋਹਨ ਸਿੰਘ , ਜਿਨ੍ਹਾਂ ਨੇ ਦੁਨੀਆ ਭਰ 'ਚ ਬਣਾਇਆ ਖਾਸ ਰੁਤਬਾ
NEXT STORY