ਜੰਮੂ (ਭਾਸ਼ਾ)- ਭਾਰਤ 'ਚ ਗੈਰ-ਕਾਨੂੰਨੀ ਰੂਪ ਨਾਲ ਦਾਖ਼ਲ ਹੋਣ ਦੇ ਦੋਸ਼ 'ਚ 6 ਬੰਗਲਾਦੇਸ਼ੀ ਔਰਤਾਂ ਅਤੇ ਕੁੜੀਆਂ ਨੂੰ ਪੁਲਸ ਨੇ ਇੱਥੇ 2 ਵੱਖ-ਵੱਖ ਥਾਵਾਂ ਤੋਂ ਹਿਰਾਸਤ 'ਚ ਲਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਸ਼ੁਰੂਆਤੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਹਿਰਾਸਤ 'ਚ ਲਈਆਂ ਗਈਆਂ ਔਰਤਾਂ 'ਚੋਂ 5 ਇਕ ਦਲਾਲ ਦੀ ਮਦਦ ਨਾਲ ਜੰਮੂ ਪਹੁੰਚੀਆਂ ਸਨ ਅਤੇ ਕਸ਼ਮੀਰ ਜਾ ਰਹੀਆਂ ਸਨ, ਉਦੋਂ ਉਨ੍ਹਾਂ ਨੂੰ ਬਠਿੰਡੀ ਤੋਂ ਹਿਰਾਸਤ 'ਚ ਲੈ ਲਿਆ ਗਿਆ।
ਇਹ ਵੀ ਪੜ੍ਹੋ : ਭਿਆਨਕ ਹਾਦਸਾ, ਦੋਸਤ ਦੇ ਵਿਆਹ ਤੋਂ ਪਰਤ ਰਹੇ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਬੰਗਲਾਦੇਸ਼ੀ ਔਰਤ ਨੂੰ ਗਾਂਧੀ ਨਗਰ ਤੋਂ ਹਿਰਾਸਤ 'ਚ ਲਿਆ ਗਿਆ, ਜਿਸ ਦਾ ਵਿਆਹ ਜੰਮੂ ਦੇ ਰਾਮਬਨ ਜ਼ਿਲ੍ਹੇ 'ਚ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ (ਬੰਗਲਾਦੇਸ਼ੀ ਔਰਤ) ਹੋਰ ਔਰਤਾਂ ਅਤੇ ਕੁੜੀਆਂ ਨਾਲ ਕਸ਼ਮੀਰ ਜਾਣਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਿਰਾਸਤ 'ਚ ਲਈਆਂ ਗਈਆਂ ਔਰਤਾਂ ਦੀ ਉਮਰ 14 ਤੋਂ 60 ਸਾਲ ਦਰਮਿਆਨ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਅਲੀ IPS ਅਫ਼ਸਰ ਬਣ ਕੇ ਲੈ ਲਈ ਲੱਖਾਂ ਰੁਪਏ ਦੀ ਰਿਸ਼ਵਤ, ਬੈਂਕ ਮੁਲਾਜ਼ਮ ਨਾਲ ਮਾਰੀ ਠੱਗੀ
NEXT STORY