ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ 10,000 ਫੁੱਟ ਤੋਂ ਵੱਧ ਦੀ ਉਚਾਈ ’ਤੇ 4 ਪੋਲਿੰਗ ਬੂਥ ਸਥਿਤ ਹਨ, ਜਿੱਥੇ ਪੋਲਿੰਗ ਪਾਰਟੀਆਂ ਪੋਲਿੰਗ ਕਰਵਾਉਣ ਲਈ ਪਹੁੰਚਦੀਆਂ ਹਨ। ਇਸ ਵਿਚ ਸਭ ਤੋਂ ਵੱਧ ਉਚਾਈ ’ਤੇ ਲਾਹੌਲ-ਸਪੀਤੀ ਦਾ ਟਾਸ਼ੀਗੰਗ ਪੋਲਿੰਗ ਕੇਂਦਰ ਹੈ, ਜਿਸ ਦੀ ਸਮੁੰਦਰ ਤਲ ਤੋਂ ਉਚਾਈ 15,256 ਫੁੱਟ ਹੈ। ਇਸ ਤੋਂ ਇਲਾਵਾ 12,010 ਫੁੱਟ ਦੀ ਉਚਾਈ ’ਤੇ ਲਾਹੌਲ-ਸਪੀਤੀ ਚੋਣ ਹਲਕੇ ਦਾ ਨਾਕੋ ਪੋਲਿੰਗ ਕੇਂਦਰ ਹੈ। ਇਸੇ ਤਰ੍ਹਾਂ 11,302 ਫੁੱਟ ਦੀ ਉਚਾਈ ’ਤੇ ਭਰਮੌਰ ਵਿਧਾਨ ਸਭਾ ਹਲਕੇ ਦਾ ਚਸਕ ਭਟੌਰੀ ਵਿਧਾਨ ਸਭਾ ਹਲਕਾ ਹੈ। 10,000 ਫੁੱਟ ਦੀ ਉਚਾਈ ’ਤੇ ਜ਼ਿਲਾ ਕੁੱਲੂ ਦੇ ਮਨਾਲੀ ਵਿਧਾਨ ਸਭਾ ਹਲਕੇ ਦਾ ਕਾਥੀ ਪੋਲਿੰਗ ਕੇਂਦਰ ਹੈ। ਇਨ੍ਹਾਂ ਸਾਰੇ ਪੋਲਿੰਗ ਕੇਂਦਰਾਂ ’ਤੇ ਚੋਣ ਕਮਿਸ਼ਨ ਪੋਲਿੰਗ ਨੂੰ ਤਿਉਹਾਰ ਵਾਂਗ ਮਨਾਉਂਦਾ ਹੈ। ਇੱਥੇ ਪੋਲਿੰਗ ਕੇਂਦਰ ਨੂੰ ਸਜਾਇਆ ਜਾਂਦਾ ਹੈ ਅਤੇ ਵੋਟਰਾਂ ਦਾ ਰੈੱਡ ਕਾਰਪੈੱਟ ’ਤੇ ਸਵਾਗਤ ਕੀਤਾ ਜਾਂਦਾ ਹੈ। ਇਸ ਵਾਰ ਵੀ ਇਨ੍ਹਾਂ ਪੋਲਿੰਗ ਕੇਂਦਰਾਂ ’ਤੇ ਵੋਟਾਂ ਵਾਲੇ ਦਿਨ ਨੂੰ ਤਿਉਹਾਰ ਵਾਂਗ ਮਨਾਇਆ ਜਾਵੇਗਾ। ਵੋਟਾਂ ਨੂੰ ਲੈ ਕੇ ਵੋਟਰਾਂ ਵਿਚ ਵੀ ਖ਼ਾਸਾ ਉਤਸ਼ਾਹ ਪਾਇਆ ਜਾਂਦਾ ਹੈ।
ਇਹ ਵੀ ਪੜ੍ਹੋ- ਬੈਂਕ ਬੈਲੇਂਸ ਜ਼ੀਰੋ; ਚੰਦਾ ਮੰਗ ਕੇ ਚੋਣ ਲੜ ਰਹੇ ਨੇਤਾਜੀ, ਲੋਕ ਆਖਦੇ ਨੇ ‘ਮਿਸਟਰ ਡੋਨੇਸ਼ਨ’
ਟਾਸ਼ੀਗੰਗ ਸੀਤ ਮਰੂਥਲ ਦੇ ਨਾਂ ਤੋਂ ਮਸ਼ਹੂਰ ਲਾਹੌਲ ਸਪੀਤੀ ਜ਼ਿਲ੍ਹੇ ਦੀ ਸਪੀਤੀ ਘਾਟੀ ਵਿਚ ਸਥਿਤ ਹੈ। ਇਹ ਸਾਲ ਵਿਚ 6 ਮਹੀਨੇ ਬਰਫ਼ ਨਾਲ ਢਕਿਆ ਰਹਿੰਦਾ ਹੈ, ਇੱਥੇ ਆਕਸੀਜਨ ਦੀ ਕਮੀ ਹੁੰਦੀ ਹੈ। ਇੱਥੇ ਤਾਪਮਾਨ ਵੀ ਮਾਈਨਸ 40 ਡਿਗਰੀ ਸੈਲਸੀਅਸ ਤੱਕ ਚੱਲਾ ਜਾਂਦਾ ਹੈ। ਟਾਸ਼ੀਗੰਗ ਨੂੰ 5 ਸਾਲ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਕੇਂਦਰ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਸਪੀਤੀ ਘਾਟੀ ਦੇ ਹੈੱਡਕੁਆਰਟਰ ਕਾਜਾ ਤੋਂ ਟਾਸ਼ੀਗੰਗ ਦੀ ਦੂਰੀ ਲੱਗਭਗ 35 ਕਿਲੋਮੀਟਰ ਹੈ। ਸੜਕ ਤੋਂ ਵੋਟਿੰਗ ਕੇਂਦਰ ਦੀ ਦੂਰੀ 200 ਮੀਟਰ ਹੈ। ਟਾਸ਼ੀਗੰਗ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਵੋਟਿੰਗ ਕੇਂਦਰ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ- ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਖਰਚ ਹੋਣਗੇ 100 ਕਰੋੜ, ਪਿਛਲੀਆਂ ਚੋਣਾਂ 'ਚ ਖਰਚੇ ਗਏ ਸੀ ਇੰਨੇ ਕਰੋੜ
ਟਾਸ਼ੀਗੰਗ ਪੋਲਿੰਗ ਬੂਥ 2019 ਦੀਆਂ ਲੋਕ ਸਭਾ ਚੋਣਾਂ ਦੇ ਸਮੇਂ ਦੁਨੀਆ ਭਰ 'ਚ ਚਰਚਾ ਵਿਚ ਆਇਆ ਸੀ। ਹੁਣ ਦੇਸ਼ ਦੇ ਸਭ ਤੋਂ ਵੱਡੇ ਚੋਣਾਵੀ ਤਿਉਹਾਰ ਲਈ ਇੱਥੇ ਮੁੜ ਤੋਂ ਚੋਣਾਂ ਹੋਣਗੀਆਂ। ਕੁੱਲ 52 ਵੋਟਰਾਂ ਵਿਚ 30 ਪੁਰਸ਼ ਅਤੇ 22 ਔਰਤਾਂ ਸ਼ਾਮਲ ਹਨ। ਇੱਥੇ 10 ਘਰ ਹੀ ਹਨ, ਇਹ ਇਲਾਕਾ 6 ਮਹੀਨੇ ਬਰਫ਼ ਦੀ ਚਾਦਰ ਨਾਲ ਢਕਿਆ ਰਹਿੰਦਾ ਹੈ। ਸਬ ਡਵੀਜ਼ਨਲ ਮੈਜਿਸਟ੍ਰੇਟ ਹਰਸ਼ ਨੇਗੀ ਨੇ ਦੱਸਿਆ ਕਿ ਟਾਸ਼ੀਗੰਗ ਵਿਚ 100 ਫ਼ੀਸਦੀ ਵੋਟਿੰਗ ਕਰਵਾਉਣ 'ਤੇ ਫੋਕਸ ਰਹੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਈਕ੍ਰੋਸਾਫਟ ਨੇ ਜਾਰੀ ਕੀਤੀ ਚਿਤਾਵਨੀ , ਇਨ੍ਹਾਂ ਦੇਸ਼ਾਂ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਚੀਨੀ ਹੈਕਰ
NEXT STORY