ਸ਼੍ਰੀਨਗਰ— ਕਸ਼ਮੀਰ ਦੇ ਖੇਡ ਪ੍ਰੇਮੀ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਉਤਸ਼ਾਹਿਤ ਕਰਨ ਲਈ ਜੰਮੂ-ਕਸ਼ਮੀਰ ਦੇ ਗਾਂਦੇਰਬਲ ਜ਼ਿਲ੍ਹੇ ਦੇ ਵਕੁਰਾ ਪਿੰਡ 'ਚ ਇਕ ਨਵੇਂ ਖੇਡ ਦੇ ਮੈਦਾਨ ਦਾ ਨਿਰਮਾਣ ਜ਼ੋਰਾਂ 'ਤੇ ਹੈ। ਇਸ ਬਾਬਤ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਬਲਾਕ ਵਿਕਾਸ ਕੌਂਸਲ ਦੇ ਪ੍ਰਧਾਨ ਗੁਲਾਮ ਮੁਹੰਮਦ ਮਲਿਕ ਨੇ ਕਿਹਾ ਕਿ ਇਹ ਖੇਡ ਦਾ ਮੈਦਾਨ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਖੇਡਾਂ 'ਚ ਆਪਣੇ ਲੁਕੇ ਹੁਨਰ ਨੂੰ ਵਿਖਾਉਣ 'ਚ ਮਦਦ ਕਰਨ ਲਈ ਅਹਿਮ ਭੂਮਿਕਾ ਅਦਾ ਕਰੇਗਾ। ਸਕਾਰਾਤਮਕ ਵਿਕਾਸ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ 5 ਅਗਸਤ ਨੂੰ ਧਾਰਾ-370 ਨੂੰ ਖਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਹੈ। ਉਦੋਂ ਤੋਂ ਨਿਯਮਿਤ ਤੌਰ 'ਤੇ ਫੰਡ ਜਾਰੀ ਕੀਤੇ ਗਏ ਹਨ।
ਮੁਹੰਮਦ ਮਲਿਕ ਨੇ ਕਿਹਾ ਕਿ ਮੈਨੂੰ ਬਲਾਕ ਪ੍ਰਧਾਨ ਬਣਿਆ ਨੂੰ 8 ਮਹੀਨੇ ਹੋ ਗਏ ਹਨ। ਮੈਨੂੰ ਲੱਗਾ ਕਿ ਇਸ ਖੇਤਰ ਦੇ ਨੌਜਵਾਨ ਖੇਡ ਵਿਚ ਚੰਗੇ ਹਨ ਅਤੇ ਉਨ੍ਹਾਂ ਨੂੰ ਇਕ ਚੰਗੇ ਖੇਡ ਮੈਦਾਨ ਦੀ ਲੋੜ ਹੈ। ਖੇਡ ਦਾ ਮੈਦਾਨ 13.24 ਲੱਖ ਰੁਪਏ ਦੀ ਰਾਸ਼ੀ ਨਾਲ ਬਣਾਇਆ ਜਾ ਰਿਹਾ ਹੈ। ਇਹ ਖੇਡ ਦਾ ਮੈਦਾਨ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਖੇਡ 'ਚ ਆਪਣੇ ਹੁਨਰ ਵਿਖਾਉਣ 'ਚ ਮਦਦ ਕਰਨ ਲਈ ਮਹੱਤਵਪੂਰਨ ਭੁਮਿਕਾ ਨਿਭਾਏਗਾ।
ਸਥਾਨਕ ਖਿਡਾਰੀਆਂ ਨੇ ਵੀ ਇਸ ਕਦਮ 'ਤੇ ਖੁਸ਼ੀ ਜਤਾਈ ਹੈ। ਇਹ ਸਰਕਾਰ ਵਲੋਂ ਇਕ ਬਹੁਤ ਚੰਗੀ ਪਹਿਲ ਹੈ। ਨਿਰਮਾਣ ਕੰਮ ਪੂਰੇ ਜ਼ੋਰਾਂ 'ਤੇ ਹੈ। ਪਿਛਲੇ ਅਗਸਤ ਤੋਂ ਕੰਮ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਛੇਤੀ ਹੀ ਪੂਰਾ ਹੋ ਜਾਵੇਗਾ। ਸਥਾਨਕ ਖਿਡਾਰੀਆਂ ਵਿਚੋਂ ਇਕ ਆਦਿਲ ਨੇ ਦੱਸਿਆ ਕਿ ਕੰਮ ਪੂਰਾ ਹੋਣ ਤੋਂ ਬਾਅਦ ਅਸੀਂ ਇੱਥੇ ਹਰ ਤਰ੍ਹਾਂ ਦੀਆਂ ਖੇਡਾਂ ਖੇਡ ਸਕਦੇ ਹਾਂ।
ਤਿਉਹਾਰਾਂ ਦੇ ਮੱਦੇਨਜ਼ਰ ਖਾਦੀ ਨੇ ਰੇਸ਼ਮੀ ਮਾਸਕ ਵਾਲਾ ਗਿਫਟ ਬਾਕਸ ਕੀਤਾ ਲਾਂਚ, ਇੰਨੀ ਹੋਵੇਗੀ ਕੀਮਤ (ਤਸਵੀਰਾਂ)
NEXT STORY