ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਜੰਮੂ-ਸ਼੍ਰੀਨਗਰ ਰਾਸ਼ਟਰੀ ਹਾਈਵੇਅ ’ਤੇ ਸ਼ਨੀਵਾਰ ਨੂੰ ਇਕ ਕਾਰ ਦੇ ਸੜਕ ਤੋਂ ਫਿਸਲ ਕੇ ਡੂੰਘੀ ਖੱਡ ’ਚ ਡਿੱਗ ਜਾਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਬਾਰੇ ਦੱਸਿਆ। ਅਧਿਕਾਰੀਆਂ ਨੇ ਦੱਸਿਆ ਕਿ ਇਕ ਐੱਸ. ਯੂ. ਵੀ. ਕਾਰ ਸ਼੍ਰੀਨਗਰ ਤੋਂ ਜੰਮੂ ਜਾ ਰਹੀ ਸੀ। ਹਾਦਸਾ ਸਵੇਰੇ ਕਰੀਬ ਪੌਣੇ 10 ਵਜੇ ਖੂਨੀ ਨਾਲਾ ਨੇੜੇ ਵਾਪਰਿਆ। ਘਟਨਾ ਦੇ ਸਮੇਂ ਕਾਰ ਦਾ ਡਰਾਈਵਰ ਆਪਣਾ ਕੰਟਰੋਲ ਗੁਆ ਬੈਠਾ ਸੀ।
ਓਧਰ ਰਾਮਬਨ ਦੇ ਐੱਸ. ਐੱਸ. ਪੀ. ਪੀ. ਡੀ. ਨਿਤਿਆ ਨੇ ਦੱਸਿਆ ਕਿ ਪੁਲਸ, ਫ਼ੌਜ ਦੇ ਕਾਮੇ ਅਤੇ ਸਥਾਨਕ ਲੋਕ ਬਚਾਅ ਮੁਹਿੰਮ ’ਚ ਜੁਟੇ ਹੋਏ ਹਨ। ਇਹ ਕਾਰ ਹਾਈਵੇਅ ਤੋਂ 500 ਫੁੱਟ ਹੇਠਾਂ ਇਕ ਨਹਿਰ ਵਿਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਇਕ ਜਨਾਨੀ ਸਮੇਤ 3 ਲੋਕ ਮਿ੍ਰਤਕ ਮਿਲੇ, ਜਦਕਿ 2 ਲੋਕਾਂ ਨੂੰ ਗੰਭੀਰ ਹਾਲਤ ਵਿਚ ਉੱਥੋਂ ਕੱਢਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਲੈ ਜਾਣ ’ਤੇ ਜ਼ਖਮੀਆਂ ’ਚੋਂ ਇਕ ਦੀ ਮੌਤ ਹੋ ਗਈ। ਐੱਸ. ਐੱਸ. ਪੀ. ਨੇ ਦੱਸਿਆ ਕਿ ਬਚਾਅ ਮੁਹਿੰਮ ਜਾਰੀ ਹੈ ਅਤੇ ਹਾਦਸੇ ਤੋਂ ਬਾਅਦ ਇਕ ਵਿਅਕਤੀ ਲਾਪਤਾ ਹੈ।
ਟਵਿੱਟਰ ਨੇ RSS ਮੁਖੀ ਭਾਗਵਤ ਸਮੇਤ ਸੰਘ ਦੇ ਕਈ ਵੱਡੇ ਆਗੂਆਂ ਦੇ ਅਕਾਊਂਟ ਤੋਂ ਬਲਿਊ ਟਿਕ ਹਟਾਇਆ
NEXT STORY