ਜੰਮੂ-ਕਸ਼ਮੀਰ - ਜੰਮੂ ਕਸ਼ਮੀਰ ਦੇ ਪੇਂਡੂ ਵਿਕਾਸ ਵਿਭਾਗ ਨੇ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਨੂੰ ਬਚਾਉਣ ਲਈ ਇੱਕ ਨਵੀਂ ਪਹਿਲ ਕੀਤੀ ਹੈ। ਦਿਹਾਤੀ ਖੇਤਰ ਦੇ ਲੋਕਾਂ ਨੂੰ ਮਨਰੇਗਾ ਤਹਿਤ ਰੁਜ਼ਗਾਰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਰਾਜੌਰੀ ਜ਼ਿਲ੍ਹੇ ਦੀਆਂ ਪੰਜਗ੍ਰੇਨ ਬਲਾਕ ਦੀਆਂ 11 ਪੰਚਾਇਤਾਂ ਵਿੱਚ ਕਾਰਗਰ ਸਿੱਧ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਰੁਜ਼ਗਾਰ ਯੋਜਨਾ ਤਹਿਤ ਜੋ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਉਸ ਦਾ ਦਿਹਾੜੀਦਾਰ ਮਜ਼ਦੂਰ ਲਾਭ ਲੈ ਰਹੇ ਹਨ। ਕਿਉਂਕਿ ਕੋਰੋਨਾ ਦੇ ਕਾਰਨ ਉਨ੍ਹਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮਾਮਲੇ ਦੇ ਸਬੰਧ ’ਚ ਖੇਤਰ ਦੇ ਬਲਾਕ ਵਿਕਾਸ ਦਫ਼ਤਰ (ਬੀ.ਡੀ.ਓ.) ਨੂਰੀਨ ਚੌਧਰੀ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਸਥਾਨਕ ਲੋਕਾਂ ਦੀ ਮਦਦ ਕਰਨ ਲਈ ਮਹਾਂਮਾਰੀ ਦੇ ਮੌਕੇ ਵੀ ਹੋਰ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ, “ਅਸੀਂ ਸਰਹੱਦੀ ਇਲਾਕਿਆਂ ਵਿੱਚ ਬਹੁਤ ਕੰਮ ਕੀਤਾ ਹੈ। ਅਸੀਂ ਇਸ ਮਹਾਂਮਾਰੀ ਦੌਰਾਨ ਹੋਰ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਲੋਕ ਆਪਣੀ ਜ਼ਿੰਦਗੀ ਨੂੰ ਜੀਅ ਸਕਣ ਅਤੇ ਆਪਣਾ ਵਿਕਾਸ ਕਰ ਸਕਣ। ਖੇਤਰ ਦਾ ਵਿਕਾਸ ਕਰਨਾ ਵੀ ਸਾਡਾ ਮੁੱਖ ਉਦੇਸ਼ ਹੈ। ”
ਕਰਨਾਟਕ : ਮੰਦਰ 'ਚ ਤਿੰਨ ਪੁਜਾਰੀਆਂ ਦਾ ਕਤਲ, ਦਾਨ ਪੇਟੀ ਲੈ ਕੇ ਫਰਾਰ ਹੋਏ ਚੋਰ
NEXT STORY