ਜੰਮੂ : ਜੰਮੂ-ਕਸ਼ਮੀਰ ਵਿੱਚ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਵਿੱਚ ਜੰਮੂ ਵਿੱਚ 150 ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨ ਹਿਰਾਸਤ ਵਿੱਚ ਲਏ ਗਏ ਸਨ। ਇੱਕ ਸਰਕਾਰੀ ਬੁਲਾਰਾ ਨੇ ਬੁੱਧਵਾਰ ਨੂੰ ਜੰਮੂ ਵਿੱਚ ਦੱਸਿਆ ਕਿ ਹਿਰਾਸਤ ਵਿੱਚ ਲਈ ਗਏ ਇਨ੍ਹਾਂ ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਬੁਲਾਰਾ ਨੇ ਦੱਸਿਆ ਕਿ ਇਹ ਲੋਕ ਕਠੁਆ ਜ਼ਿਲ੍ਹੇ ਦੇ ‘ਇੱਕ ਵਿਸ਼ੇਸ਼ ਕੇਂਦਰ’ ਵਿੱਚ ਰੱਖੇ ਗਏ ਹਨ ਜਿੱਥੇ ਉਨ੍ਹਾਂ ਨੂੰ ਸਾਰੀਆਂ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀ ਹਨ।
6 ਮਾਰਚ ਨੂੰ ਫੜੇ ਗਏ ਸਨ 150 ਤੋਂ ਜ਼ਿਆਦਾ ਰੋਹਿੰਗਿਆ
ਬੁਲਾਰਾ ਨੇ ਕਿਹਾ ਕਿ ਜੰਮੂ ਦੇ ਡਵੀਜ਼ਨਲ ਕਮਿਸ਼ਨਰ ਰਾਘਵ ਲਾਂਗੇਰ ਬੁੱਧਵਾਰ ਨੂੰ ਹੀਰਾਨਗਰ ਵਿੱਚ ਇਸ ਕੇਂਦਰ ਵਿੱਚ ਗਏ ਅਤੇ ਉਨ੍ਹਾਂ ਨੇ ਉੱਥੇ ਲੋਕਾਂ ਨੂੰ ਉਪਲੱਬਧ ਕਰਾਈਆਂ ਜਾ ਰਹੀਆਂ ਸਹੂਲਤਾਂ 'ਤੇ ਤਸੱਲੀ ਜ਼ਾਹਿਰ ਕੀਤੀ। 6 ਮਾਰਚ ਨੂੰ ਸ਼ਹਿਰ ਵਿੱਚ ਤਸਦੀਕ ਮੁਹਿੰਮ ਦੌਰਾਨ ਕਰੀਬ 168 ਰੋਹਿੰਗਿਆਵਾਂ ਨੂੰ ਗ਼ੈਰ-ਕਾਨੂੰਨੀ ਰੂਪ ਨਾਲ ਰਹਿੰਦੇ ਹੋਏ ਪਾਏ ਜਾਣ 'ਤੇ ਉਨ੍ਹਾਂ ਨੂੰ ਇਸ ਕੇਂਦਰ ਵਿੱਚ ਭੇਜ ਦਿੱਤਾ ਗਿਆ ਸੀ। ਦੱਸ ਦਈਏ ਕਿ ਰੋਹਿੰਗਿਆ ਮਿਆਂਮਾਰ ਦੇ ਬੰਗਾਲੀ ਭਾਸ਼ੀ ਮੁਸਲਮਾਨ ਘੱਠ ਗਿਣਤੀ ਹਨ। ਉਨ੍ਹਾਂ ਵਿਚੋਂ ਕਈ ਆਪਣੇ ਦੇਸ਼ ਵਿੱਚ ਹਿੰਸੇ ਤੋਂ ਬਾਅਦ ਭੱਜ ਕੇ ਭਾਰਤ ਆ ਗਏ। ਹਾਲਾਂਕਿ ਰੋਹਿੰਗਿਆਵਾਂ ਦਾ ਵੱਡਾ ਹਿੱਸਾ ਭੱਜ ਕੇ ਬੰਗਲਾਦੇਸ਼ ਪਹੁੰਚਿਆ ਅਤੇ ਅੱਜ ਵੀ ਇਨ੍ਹਾਂ ਨੇ ਉੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਨ ਲਈ ਹੋਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਮੈਂ ਮੋਦੀ ਵਾਂਗ ਨਹੀਂ, ਜੋ ਹਫਤੇ ਦੇ ਸੱਤੇ ਦਿਨ ‘24 ਘੰਟੇ ਝੂਠ’ ਬੋਲਦੇ ਹਨ: ਰਾਹੁਲ
NEXT STORY