ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ 'ਚ ਮੰਗਲਵਾਰ ਨੂੰ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ। ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬੜਗਾਮ ਜ਼ਿਲ੍ਹੇ ਦੇ ਚਦੂਰਾ ਇਲਾਕੇ ਦੇ ਮੋਆਚਵਾਹ 'ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ, ਜਿਸ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਘੇਰਾ ਪਾਇਆ ਅਤੇ ਖੋਜ ਮੁਹਿੰਮ ਚਲਾਈ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਦੋਹਾਂ ਪੱਖਾਂ 'ਚ ਮੁਕਾਬਲਾ ਸ਼ੁਰੂ ਹੋ ਗਿਆ। ਉੱਥੇ ਹੀ ਬੜਗਾਮ ਦੇ ਅਰਿਆਬਾਗ ਮਚਾਮਾ ਇਲਾਕੇ 'ਚ ਵੀ ਮੁਕਾਬਲਾ ਹੋਇਆ। ਹਾਲੇ ਸਰਚ ਮੁਹਿੰਮ ਜਾਰੀ ਹੈ।
ਕਸ਼ਮੀਰ ਜ਼ੋਨ ਪੁਲਸ ਨੇ ਜਾਣਕਾਰੀ ਦਿੱਤੀ ਕਿ ਇਸ ਕਾਰਵਾਈ 'ਚ 2 ਅੱਤਵਾਦੀ ਮਾਰੇ ਗਏ ਹਨ। ਕ੍ਰਾਸ ਫਾਇਰਿੰਗ ਦੌਰਾਨ ਅੱਤਵਾਦੀ ਜਿਸ ਘਰ 'ਚ ਲੁਕੇ ਸਨ, ਉਸੇ 'ਚ ਅੱਗ ਲੱਗ ਗਈ, ਜਿਸ ਨਾਲ ਦੋਹਾਂ ਦੀ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਰੇ ਗਏ ਇਕ ਅੱਤਵਾਦੀ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਕਮਾਂਡਰ ਦੇ ਤੌਰ 'ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਦਸਤਿਆਂ ਨੇ ਪਿੰਡ 'ਚ ਐਂਟਰੀ ਅਤੇ ਐਗਜ਼ਿਟ ਪੁਆਇੰਟ ਨੂੰ ਸੀਲ ਕਰ ਦਿੱਤਾ ਹੈ ਤਾਂ ਕਿ ਅੱਤਵਾਦੀ ਦੌੜ ਨਾ ਸਕਣ।
ਇਹ ਵੀ ਪੜ੍ਹੋ : ਬਿਹਾਰ ਵਿਧਾਨ ਸਭਾ ਚੋਣ : ਪਹਿਲੇ ਪੜਾਅ 'ਚ 71 ਸੀਟਾਂ ਲਈ ਸਖਤ ਸੁਰੱਖਿਆ ਵਿਵਸਥਾ ਦਰਮਿਆਨ ਵੋਟਿੰਗ ਸ਼ੁਰੂ
ਬਿਹਾਰ 'ਚ ਵਿਧਾਨ ਸਭਾ ਦੀਆਂ 71 ਸੀਟਾਂ 'ਤੇ ਵੋਟਿੰਗ ਜਾਰੀ, ਜਾਣੋ ਤਾਜ਼ਾ ਸਥਿਤੀ
NEXT STORY