ਨਵੀਂ ਦਿੱਲੀ/ਜੰਮੂ – ਸੇਵਾਮੁਕਤ ਆਈ. ਪੀ. ਐੱਸ. ਅਧਿਕਾਰੀ ਫਾਰੂਕ ਖਾਨ ਅਤੇ ਇਕ ਸਾਬਕਾ ਅਧਿਕਾਰੀ ਕੇ. ਕੇ. ਸ਼ਰਮਾ ਨੂੰ ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੇ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਦੇ ਇਕ ਹੁਕਮ ਮੁਤਾਬਕ ਦੋਵਾਂ ਵਲੋਂ ਆਪਣੇ ਅਹੁਦੇ ਸੰਭਾਲੇ ਵਾਲੇ ਦਿਨ ਤੋਂ ਇਹ ਹੁਕਮ ਲਾਗੂ ਹੋਣਗੇ। ਦੋਵੇਂ ਅਧਿਕਾਰੀ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਪਾਲ ਮਲਿਕ ਦੇ ਸਲਾਹਕਾਰ ਸਨ।
ਓਧਰ ਜੰਮੂ-ਕਸ਼ਮੀਰ ਵਿਚ ਨੇੜਲੇ ਭਵਿੱਖ ਵਿਚ ਵਿਧਾਨ ਸਭਾ ਚੋਣਾਂ ਹੋਣ ਦਾ ਸੰਕੇਤ ਦਿੰਦੇ ਹੋਏ ਉਪ ਰਾਜਪਾਲ ਗਿਰੀਸ਼ ਚੰਦਰ ਮੁਰਮੁ ਨੇ ਵੀਰਵਾਰ ਕਿਹਾ ਕਿ ਚੋਣ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਵੇਗੀ। ਇਥੇ ਉਪ ਰਾਜਪਾਲ ਦਾ ਰਾਜ ਲੰਬੇ ਸਮੇਂ ਤੱਕ ਜਾਰੀ ਨਹੀਂ ਰਹੇਗਾ।
ਜੇਕਰ ਦਵਾਈਆਂ ਦੇ ਪੱਤੇ ’ਤੇ ਹੈ ਲਾਲ ਨਿਸ਼ਾਨ ਤਾਂ ਬਿਨਾਂ ਡਾਕਟਰ ਤੋਂ ਪੁੱਛੇ ਖਾਣ ਨਾਲ ਜਾ ਸਕਦੀ ਹੈ ਜਾਨ
NEXT STORY