ਨਵੀਂ ਦਿੱਲੀ — ਦਵਾਈਆਂ ਦੇ ਪ੍ਰਯੋਗ ਨੂੰ ਲੈ ਕੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਇਕ ਟਵੀਟ ਨਾਲ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਇਹ ਟਵੀਟ 2 ਦਿਨ ਪਹਿਲਾਂ ਕੀਤਾ ਗਿਆ ਸੀ। ਇਸ ਟਵੀਟ ’ਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਦਵਾਈਆਂ ਦੇ ਪੱਤਿਆਂ ’ਤੇ ਲਾਲ ਲਕੀਰ ਹੈ, ਉਸ ਦਵਾਈ ਨੂੰ ਬਿਨਾਂ ਡਾਕਟਰ ਦੀ ਸਲਾਹ ਦੇ ਨਹੀਂ ਖਾਣਾ ਚਾਹੀਦਾ। ਜੇਕਰ ਤੁਸੀਂ ਖਾਂਦੇ ਹੋ ਤਾਂ ਤੁਹਾਡੀ ਸਿਹਤ ’ਤੇ ਬਹੁਤ ਬੁਰਾ ਅਸਰ ਪਵੇਗਾ। ਇੱਥੋਂ ਤੱਕ ਕਿ ਜਾਨ ਤਕ ਵੀ ਜਾ ਸਕਦੀ ਹੈ।
ਮੰਤਰਾਲੇ ਨੇ ਦਵਾਈ ਦੇ ਰੈਪਰ ਵਾਲੀ ਫੋਟੋ ਪੋਸਟ ਕਰ ਕੇ ਕੈਪਸ਼ਨ ਲਿਖੀ ਕਿ ਜ਼ਿੰਮੇਵਾਰ ਬਣੋ ਅਤੇ ਬਿਨਾਂ ਡਾਕਟਰ ਦੀ ਸਲਾਹ ਦੇ ਲਾਲ ਲਕੀਰ ਵਾਲੀ ਦਵਾਈ ਦੇ ਪੱਤੇ ’ਚੋਂ ਦਵਾਈ ਨਾ ਖਾਓ। ਓਧਰ ਡਾਕਟਰਾਂ ਦਾ ਕਹਿਣਾ ਹੈ ਕਿ ਲਾਲ ਨਿਸ਼ਾਨ ਵਾਲੀ ਟੈਬਲੇਟਸ ਓਵਰ ਦਿ ਕਾਊਂਟ ਮੈਡੀਕੇਸ਼ਨ ਨਹੀਂ ਹੁੰਦੀ ਹੈ। ਇਸ ਨੂੰ ਬਿਨਾਂ ਡਾਕਟਰ ਦੀ ਇਜਾਜ਼ਤ ਤੋਂ ਨਹੀਂ ਖਰੀਦਣਾ ਚਾਹੀਦਾ। ਇਸ ਤਰ੍ਹਾਂ ਦੀ ਦਵਾਈ ਕੇਵਲ ਉਸ ਬੀਮਾਰੀ ਦਾ ਸਪੈਸ਼ਲਿਸਟ ਲਿਖ ਸਕਦਾ ਹੈ। ਇਨ੍ਹਾਂ ਦਵਾਈਆਂ ਦੇ ਸਾਈਡ ਇਫੈਕਟ ਵੀ ਵੱਧ ਹੁੰਦੇ ਹਨ। ਜੇਕਰ ਇਨ੍ਹਾਂ ਦਵਾਈਆਂ ਦੀ ਇਕ ਵਾਰ ਲਤ ਲਗ ਜਾਵੇ ਤਾਂ ਇਸ ਨੂੰ ਛੱਡਣਾ ਬਹੁਤ ਮੁਸ਼ਕਲ ਹੈ।
ਅਸਥਮਾ ’ਚ ਬਹੁਤ ਕਾਰਗਰ ਹੈ ਇਨਹੇਲੇਸ਼ਨ ਥੈਰੇਪੀ
NEXT STORY