ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਬੜਗਾਮ ਜ਼ਿਲ੍ਹੇ 'ਚ ਅਣਪਛਾਤੇ ਬੰਦੂਕਧਾਰੀਆਂ ਵਲੋਂ ਬਲਾਕ ਵਿਕਾਸ ਕੌਂਸਲ (ਬੀ.ਡੀ.ਸੀ.) ਦੇ ਪ੍ਰਧਾਨ ਭੂਪਿੰਦਰ ਸਿੰਘ ਦਾ ਕਤਲ ਕੀਤੇ ਜਾਣ ਦੀ ਸਖਤ ਨਿੰਦਾ ਕਰਦੇ ਹੋਏ ਮਰਹੂਮ ਸ਼੍ਰੀ ਸਿੰਘ ਦੇ ਪੀੜਤ ਪਰਿਵਾਰ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਸਿਨਹਾ ਨੇ ਟਵੀਟ ਕੀਤਾ,''ਬੜਗਾਮ ਦੇ ਖਾਗ 'ਚ ਬੀ.ਡੀ.ਸੀ. ਪ੍ਰਧਾਨ ਭੂਪਿੰਦਰ ਸਿੰਘ ਦੇ ਕਤਲ ਦੀ ਮੈਂ ਸਖਤ ਨਿੰਦਾ ਕਰਦਾ ਹਾਂ। ਮੈਂ ਸੋਗ ਪੀੜਤ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਮਰਹੂਮ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹਾਂ।''
ਉੱਪ ਰਾਜਪਾਲ ਦੀ ਪ੍ਰਧਾਨਗੀ 'ਚ ਪ੍ਰਸ਼ਾਸਨਿਕ ਕੌਂਸਲ ਦੀ ਹੋਈ ਬੈਠਕ 'ਚ ਜੰਮੂ-ਕਸ਼ਮੀਰ 'ਚ ਸਰਪੰਚ ਦੇ 1089 ਅਤੇ ਪੰਚ ਦੇ 12,168 ਅਹੁਦਿਆਂ ਲਈ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ। ਇਸ ਐਲਾਨ ਦੇ ਤੁਰੰਤ ਬਾਅਦ ਬੜਗਾਮ 'ਚ ਖਾਗ ਦੇ ਬੀ.ਡੀ.ਸੀ. ਭੂਪਿੰਦਰ ਸਿੰਘ ਦੀ ਬੁੱਧਵਾਰ ਰਾਤ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸ਼੍ਰੀ ਸਿੰਘ ਆਪਣੀ ਸੁਰੱਖਿਆ 'ਚ ਤਾਇਨਾਤ 2 ਵਿਸ਼ੇਸ਼ ਪੁਲਸ ਅਧਿਕਾਰੀਆਂ ਨੇ ਪੁਲਸ ਸਟੇਸ਼ਨ 'ਚ ਛੱਡਣ ਤੋਂ ਬਾਅਦ ਆਪਣੇ ਘਰ ਲਈ ਨਿਕਲੇ ਸਨ।
ਉੱਪ ਰਾਜਪਾਲ ਨੇ ਇਕ ਹੋਰ ਟਵੀਟ 'ਚ ਕਿਹਾ,''ਇਹ ਅਪਰਾਧ ਪ੍ਰਦੇਸ਼ ਦੇ ਲੋਕਾਂ 'ਚ ਡਰ ਫੈਲਾਉਣ ਅਤੇ ਸ਼ਾਂਤੀ ਤੇ ਵਿਕਾਸ ਦੇ ਮਾਰਗ ਨੂੰ ਰੋਕਣ ਦੀ ਇਕ ਕੋਸ਼ਿਸ਼ ਹੈ। ਇਸ ਤਰ੍ਹਾਂ ਦੇ ਹਮਲਿਆਂ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਕਾਇਰ ਹਮਲੇ ਨੂੰ ਅੰਜਾਮ ਦੇਣ ਵਾਲੇ ਲੋਕਾਂ ਲਈ ਸਮਾਜ 'ਚ ਕੋਈ ਜਗ੍ਹਾ ਨਹੀਂ ਹੈ। ਇਸ ਹਮਲੇ 'ਚ ਸ਼ਾਮਲ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।''
ਹੈਰਾਨੀਜਨਕ: 6 ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਦੌੜੀ ਪ੍ਰੇਮਿਕਾ, ਹੁਣ 55 ਸਾਲ ਦੀ ਉਮਰ 'ਚ ਆਈ ਵਾਪਸ
NEXT STORY