ਸ਼੍ਰੀਨਗਰ : ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਸੁਤੰਤਰਤਾ ਦਿਵਸ ਦੇ ਮੌਕੇ ਆਪਣੇ ਭਾਸ਼ਣ ਵਿੱਚ ਸਖ਼ਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਜੰਮੂ-ਕਸ਼ਮੀਰ ਦੇ ਰਾਜਨੀਤਿਕ ਭਵਿੱਖ ਨੂੰ ਅੱਤਵਾਦੀ ਗਤੀਵਿਧੀਆਂ ਨਾਲ ਜੋੜਨ ਦੇ ਅਭਿਆਸ ਦੀ ਨਿੰਦਾ ਕੀਤੀ। ਇਸ ਦੌਰਾਨ ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਰਾਹੀਂ ਖੇਤਰ ਦੇ ਰਾਜ ਦੇ ਫ਼ੈਸਲੇ ਨੂੰ ਪ੍ਰਭਾਵਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅਬਦੁੱਲਾ ਦਾ ਇਹ ਬਿਆਨ ਸੁਪਰੀਮ ਕੋਰਟ ਦੀ ਉਸ ਟਿੱਪਣੀ ਦੇ ਇਕ ਦਿਨ ਬਾਅਦ ਆਇਆ, ਜਿਸ ਵਿਚ ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਦਾ ਫ਼ੈਸਲਾ ਲੈਂਦੇ ਸਮੇਂ ਖੇਤਰ ਦੀਆਂ "ਜ਼ਮੀਨੀ ਹਕੀਕਤਾਂ" ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਪੜ੍ਹੋ ਇਹ ਵੀ - ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ : PM ਮੋਦੀ ਨੇ 15,000 ਦੇਣ ਦਾ ਕੀਤਾ ਐਲਾਨ
ਉਨ੍ਹਾਂ ਕਿਹਾ ਕਿ "ਪਹਿਲਗਾਮ ਵਰਗੀਆਂ ਘਟਨਾਵਾਂ" ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੰਮੂ-ਕਸ਼ਮੀਰ ਦੇ ਆਜ਼ਾਦੀ ਦਿਵਸ ਦੇ ਜਸ਼ਨ ਇੱਥੇ ਬਖਸ਼ੀ ਸਟੇਡੀਅਮ ਵਿੱਚ ਆਯੋਜਿਤ ਕੀਤੇ ਗਏ। ਸੁਪਰੀਮ ਕੋਰਟ ਵਿੱਚ ਪਹਿਲਗਾਮ ਦੇ ਜ਼ਿਕਰ ਕੀਤੇ ਜਾਣ ਨੂੰ "ਮੰਦਭਾਗਾ" ਕਰਾਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, "ਕੀ ਪਹਿਲਗਾਮ ਦੇ ਕਾਤਲ ਅਤੇ ਗੁਆਂਢੀ ਦੇਸ਼ ਵਿੱਚ ਬੈਠੇ ਉਨ੍ਹਾਂ ਦੇ ਮਾਲਕ ਇਹ ਫ਼ੈਸਲਾ ਕਰਨਗੇ ਕਿ ਸਾਨੂੰ ਰਾਜ ਦਾ ਦਰਜਾ ਮਿਲੇਗਾ ਜਾਂ ਨਹੀਂ?" ਉਨ੍ਹਾਂ ਕਿਹਾ, "ਜਦੋਂ ਵੀ ਅਸੀਂ ਰਾਜ ਦੇ ਦਰਜੇ ਦੇ ਨੇੜੇ ਹੁੰਦੇ ਹਾਂ, ਉਹ ਇਸ ਨੂੰ ਤੋੜਨ ਲਈ ਕੁਝ ਕਰਨਗੇ। ਕੀ ਇਹ ਇਨਸਾਫ਼ ਹੈ? ਸਾਨੂੰ ਉਸ ਅਪਰਾਧ ਲਈ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ, ਜਿਸ ਵਿੱਚ ਸਾਡਾ ਕੋਈ ਹੱਥ ਨਹੀਂ ਹੈ?"
ਪੜ੍ਹੋ ਇਹ ਵੀ - ਮੋਟਾਪੇ ਨੂੰ ਲੈ ਕੇ ਬੋਲੇ PM ਮੋਦੀ, ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ
ਅਬਦੁੱਲਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਖੁਦ ਪਹਿਲਗਾਮ ਹਮਲੇ ਦੇ ਵਿਰੋਧ ਵਿੱਚ "ਕਠੂਆ ਤੋਂ ਕੁਪਵਾੜਾ ਤੱਕ" ਸੜਕਾਂ 'ਤੇ ਉਤਰ ਆਏ ਸਨ। ਉਨ੍ਹਾਂ ਕਿਹਾ, "ਬਦਕਿਸਮਤੀ ਨਾਲ, ਅੱਜ ਸਾਨੂੰ ਪਹਿਲਗਾਮ ਹਮਲੇ ਦੀ ਸਜ਼ਾ ਮਿਲ ਰਹੀ ਹੈ।" ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਦੱਖਣੀ ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਅੱਤਵਾਦੀਆਂ ਨੇ 26 ਨਾਗਰਿਕਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ, ਨੂੰ ਮਾਰ ਦਿੱਤਾ ਸੀ। ਅਬਦੁੱਲਾ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਪਟੀਸ਼ਨ ਦਾ ਜਵਾਬ ਦੇਣ ਲਈ ਦਿੱਤੇ ਗਏ ਅੱਠ ਹਫ਼ਤਿਆਂ ਦੇ ਸਮੇਂ ਦੌਰਾਨ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕਰਦੇ ਹੋਏ ਇੱਕ ਵਿਸ਼ਾਲ ਦਸਤਖਤ ਮੁਹਿੰਮ ਸ਼ੁਰੂ ਕਰਨਗੇ।
ਪੜ੍ਹੋ ਇਹ ਵੀ - 23 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ
ਉਹਨਾਂ ਕਿਹਾ ਕਿ ਅੱਜ ਤੋਂ ਅਸੀਂ ਇਹਨਾਂ 8 ਹਫ਼ਤਿਆਂ ਦੀ ਵਰਤੋਂ ਸਾਰੇ 90 ਵਿਧਾਨਸਭਾ ਹਲਕਿਆਂ ਵਿਚ ਰਾਜ ਦੇ ਦਰਜੇ ਦੀ ਬਹਾਲੀ ਲਈ ਘਰ-ਘਰ ਦਸਤਖ਼ਤ ਮੁਹਿੰਮ ਚਲਾਉਣ ਲਈ ਕਰਾਂਗੇ। ਜੇਕਰ ਲੋਕ ਦਸਤਾਵੇਜ਼ 'ਤੇ ਦਸਤਖ਼ਤ ਕਰਨ ਲਈ ਤਿਆਰ ਨਹੀਂ ਹਨ ਤਾਂ ਮੈਂ ਹਾਰ ਸਵੀਕਾਰ ਕਰ ਲਵਾਂਗਾ। ਹਾਲਾਂਕਿ, ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਰਾਜ ਦੀ ਮੰਗ ਦੇ ਸਮਰਥਨ ਵਿੱਚ ਦਸਤਖਤ ਇਕੱਠੇ ਕਰਨ ਦਾ ਟੀਚਾ ਪ੍ਰਾਪਤ ਕਰ ਲੈਣਗੇ। ਉਨ੍ਹਾਂ ਕਿਹਾ, "ਸਾਨੂੰ ਇਨ੍ਹਾਂ ਆਵਾਜ਼ਾਂ ਨੂੰ ਆਪਣੇ ਦਫ਼ਤਰਾਂ ਤੋਂ ਉਨ੍ਹਾਂ ਦਰਵਾਜ਼ਿਆਂ ਤੱਕ ਲੈ ਕੇ ਜਾਣਾ ਪਵੇਗਾ ਜਿੱਥੇ ਫੈਸਲੇ ਲਏ ਜਾਂਦੇ ਹਨ।" ਮੁੱਖ ਮੰਤਰੀ ਨੇ ਕਿਹਾ ਕਿ ਦਸਤਖਤ ਮੁਹਿੰਮ ਦੇ ਦਸਤਾਵੇਜ਼ ਸੁਪਰੀਮ ਕੋਰਟ ਵਿੱਚ ਜਮ੍ਹਾਂ ਕਰਵਾਏ ਜਾਣਗੇ।
ਪੜ੍ਹੋ ਇਹ ਵੀ - ਹੁਣ ਘਰ ਬੈਠੇ ਮੰਗਵਾਓ ਸ਼ਰਾਬ ਦੀ ਬੋਤਲ! ਨਹੀਂ ਕੱਢਣੇ ਪੈਣੇ ਠੇਕਿਆਂ ਦੇ ਗੇੜੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਤੇਜ਼ ਰਫ਼ਤਾਰ ਦਾ ਕਹਿਰ ! ਕਾਰ ਤੇ ਟਰੱਕ ਦੀ ਟੱਕਰ 'ਚ 6 ਨੌਜਵਾਨਾਂ ਦੀ ਗਈ ਜਾਨ
NEXT STORY