ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਜ ਯਾਨੀ ਮੰਗਲਵਾਰ ਨੂੰ ਅੱਤਵਾਦੀਆਂ ਵਲੋਂ ਗ੍ਰੇਨੇਡ ਨਾਲ ਹਮਲਾ ਕਰਨ ਦੀ ਖਬਰ ਮਿਲੀ ਹੈ। ਅੱਤਵਾਦੀਆਂ ਨੇ ਅਨੰਤਨਾਗ ਦੇ ਪੰਚਾਇਤ ਘਰ 'ਤੇ ਗ੍ਰੇਨੇਡ ਸੁੱਟਿਆ। ਇਸ 'ਚ ਸਰਪੰਚ ਸਮੇਤ 2 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਲੋਕ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੀ ਸ਼੍ਰੀਨਗਰ 'ਚ ਕਸ਼ਮੀਰ ਯੂਨੀਵਰਸਿਟੀ ਦੇ ਬਾਹਰ ਇਕ ਧਮਾਕਾ ਹੋਇਆ ਸੀ। ਉੱਥੇ ਹੀ ਕੁਲਗਾਮ 'ਚ ਇਕ ਸਰਕਾਰੀ ਪ੍ਰੋਗਰਾਮ 'ਚ ਵੀ ਆਈ.ਈ.ਡੀ. ਧਮਾਕਾ ਹੋਇਆ ਹੈ। ਇਸ 'ਚ ਵੀ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਹਜ਼ਰਤਬਲ ਦਰਗਾਹ ਕੋਲ ਵੀ ਧਮਾਕਾ
ਅਨੰਤਨਾਗ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਹਜ਼ਰਤਬਲ ਦਰਗਾਹ ਕੋਲ ਮੰਗਲਵਾਰ ਨੂੰ ਹੋਏ ਇਕ ਰਹੱਸਮਈ ਧਮਾਕੇ 'ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਇਹ ਘਟਨਾ ਕਸ਼ਮੀਰ ਯੂਨੀਵਰਸਿਟੀ ਕੋਲ ਵਾਪਰੀ ਹੈ। ਪੁਲਸ ਟੀਮ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਇਹ ਰਹੱਸਮਈ ਧਮਾਕਾ ਹਜ਼ਰਤਬਲ ਦਰਗਾਹ ਕੋਲ ਪਾਰਕਿੰਗ 'ਚ ਹੋਇਆ। ਧਮਾਕੇ ਦੀ ਹੋਰ ਜਾਣਕਾਰੀ ਹਾਲੇ ਪਤਾ ਨਹੀਂ ਲੱਗੀ ਹੈ। ਹਜ਼ਰਤਬਲ ਦਰਗਾਹ ਸ਼੍ਰੀਨਗਰ 'ਚ ਡਲ ਝੀਲ ਦੇ ਪੱਛਮੀ ਕਿਨਾਰੇ 'ਤੇ ਸਥਿਤ ਹੈ।
ਇਕ ਹੋਣਗੇ 'ਦਾਦਰ-ਨਾਗਰ ਹਵੇਲੀ ਅਤੇ ਦਮਨ-ਦੀਵ', ਸੰਸਦ 'ਚ ਬਿੱਲ ਪੇਸ਼
NEXT STORY