ਸ਼੍ਰੀਨਗਰ, (ਭਾਸ਼ਾ)- ਜੰਮੂ-ਕਸ਼ਮੀਰ ਪੁਲਸ ਦੀ ਅੱਤਵਾਦ ਵਿਰੋਧੀ ਸ਼ਾਖਾ ਨੇ ਪਾਕਿਸਤਾਨੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਅੱਤਵਾਦੀ ਸਰਗਰਮੀਆਂ ਲਈ ਤਾਲਮੇਲ, ਵਿੱਤ ਤੇ ਮੈਸੇਜਿੰਗ ਐਪਲੀਕੇਸ਼ਨਾਂ ਦੀ ਵਰਤੋਂ ਕਰਨ ਦੇ ਦੋਸ਼ ਹੇਠ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਕਾਊਂਟਰ ਇੰਟੈਲੀਜੈਂਸ ਕਸ਼ਮੀਰ (ਸੀ. ਆਈ. ਕੇ.) ਵੱਲੋਂ ਵਾਦੀ ’ਚ ਕਈ ਥਾਵਾਂ ’ਤੇ ਲਈ ਗਈ ਤਲਾਸ਼ੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਸੀ. ਆਈ. ਕੇ. ਦੇ ਅਧਿਕਾਰੀਆਂ ਨੇ 2 ਸਾਲ ਪੁਰਾਣੇ ਅੱਤਵਾਦੀ ਮਾਮਲੇ ਸਬੰਧੀ ਕਸ਼ਮੀਰ ’ਚ 10 ਥਾਵਾਂ 'ਤੇ ਤਲਾਸ਼ੀ ਲਈ। ਮਾਮਲੇ ਦੀ ਜਾਂਚ ਦੌਰਾਨ ਕਸ਼ਮੀਰ ਦੇ ਬਡਗਾਮ, ਪੁਲਵਾਮਾ, ਗੰਦਰਬਲ ਤੇ ਸ਼੍ਰੀਨਗਰ ਜ਼ਿਲਿਆਂ ’ਚ 10 ਥਾਵਾਂ ’ਤੇ ਸ਼ੱਕੀ ਤਕਨੀਕੀ ਦਸਤਖਤ ਮਿਲੇ।
ਰਿਸ਼ਵਤ ਲੈਣ ਦੇ ਦੋਸ਼ ’ਚ BSF ਦਾ ਜਵਾਨ ਗ੍ਰਿਫਤਾਰ
NEXT STORY