ਜੰਮੂ— ਜੰਮੂ-ਕਸ਼ਮੀਰ ਵਿਚ ਫੌਜ ਲਗਾਤਾਰ ਅੱਤਵਾਦੀਆਂ ਵਿਰੁੱਧ ਆਪਣੀ ਮੁਹਿੰਮ ਚਲਾ ਰਹੀ ਹੈ। ਜੰਮੂ-ਕਸ਼ਮੀਰ ਦੇ ਡੋਡਾ 'ਚ ਐਤਵਾਰ ਭਾਵ ਅੱਜ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਇੱਥੇ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਇਹ ਇੱਥੇ ਮੁਕਾਬਲਾ ਸ਼ੁਰੂ ਹੋਇਆ। ਇਸ ਮੁਕਾਬਲੇ ਦੌਰਾਨ ਫੌਜ ਨੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ 2 ਅੱਤਵਾਦੀਆਂ ਨੂੰ ਘੇਰ ਲਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਮੁਕਾਬਲੇ ਵਿਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ।
ਮੁਕਾਬਲੇ ਵਾਲੀ ਥਾਂ 'ਤੇ ਹਿਜਬੁਲ ਦੇ 2 ਅੱਤਵਾਦੀ ਲੁੱਕੇ ਹੋਏ ਹਨ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਫੌਜ ਨੇ ਇਕ ਅੱਤਵਾਦੀ ਨੂੰ ਵੀ ਢੇਰ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਜਿਨ੍ਹਾਂ ਅੱਤਵਾਦੀਆਂ ਨਾਲ ਮੁਕਾਬਲਾ ਹੋ ਰਿਹਾ ਹੈ, ਉਨ੍ਹਾਂ 'ਚੋਂ ਇਕ ਅੱਤਵਾਦੀ ਕਸ਼ਮੀਰ ਦਾ ਹੈ। ਰਿਪੋਰਟ ਮੁਤਾਬਕ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਡੋਡਾ ਦੇ ਗੁਡੁਨਾ ਇਲਾਕੇ ਵਿਚ ਹੋ ਰਿਹਾ ਹੈ। ਦੋਹਾਂ ਪਾਸਿਓਂ ਗੋਲੀਬਾਰੀ ਹੋ ਰਹੀ ਹੈ। ਫੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਅੱਤਵਾਦੀਆਂ ਦੀ ਗੋਲੀਬਾਰੀ ਦਾ ਫੌਜ ਮੂੰਹ ਤੋੜ ਜਵਾਬ ਦੇ ਰਹੀ ਹੈ। ਅੱਤਵਾਦੀ ਘਰਾਂ ਦੀ ਆੜ ਲੈ ਕੇ ਲੁੱਕੇ ਹੋਏ ਹਨ। ਓਧਰ ਜੰਮੂ-ਕਸ਼ਮੀਰ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਪੁਲਸ ਇਨਪੁਟ 'ਤੇ ਜ਼ਿਲੇ ਵਿਚ ਦੇਰ ਰਾਤ ਆਪਰੇਸ਼ਾਨ ਸ਼ੁਰੂ ਕੀਤਾ ਗਿਆ।
ਦੱਸ ਦੇਈਏ ਇਕ ਡੋਡਾ ਵਿਚ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 7 ਮਈ ਨੂੰ ਡੋਡਾ ਜ਼ਿਲੇ ਤੋਂ ਹੀ ਹਿਜਬੁਲ ਮੁਜਾਹਿਦੀਨ ਦਾ 22 ਸਾਲਾ ਇਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਕੋਲੋਂ ਪਿਸਤੌਲ ਅਤੇ ਇਕ ਵਾਇਰਲੈੱਸ ਸੈੱਟ ਬਰਾਮਦ ਕੀਤਾ ਗਿਆ ਸੀ।
ਰਾਜਸਥਾਨ 'ਚ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਗਿਣਤੀ 5 ਹਜ਼ਾਰ ਦੇ ਪਾਰ ਹੋਈ
NEXT STORY