ਜੈਪੁਰ- ਰਾਜਸਥਾਨ 'ਚ 70 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਇਸ ਦੀ ਗਿਣਤੀ ਵਧ ਕੇ ਐਤਵਾਰ ਨੂੰ 5030 ਪਹੁੰਚ ਗਈ। ਮੈਡੀਕਲ ਵਿਭਾਗ ਵਲੋਂ ਜਾਰੀ ਰਿਪੋਰਟ ਅਨੁਸਾਰ ਰਾਜਧਾਨੀ ਜੈਪੁਰ 'ਚ 36, ਡੂੰਗਰਪੁਰ 'ਚ 18, ਬੀਕਾਨੇਰ 'ਚ 5, ਝੁੰਝੁਨੂੰ 'ਚ 2, ਕੋਟਾ 'ਚ 2, ਅਜਮੇਰ, ਬਾੜਮੇਰ, ਦੌਸਾ, ਪ੍ਰਤਾਪਗੜ੍ਹ, ਸਵਾਈ ਮਾਧੋਪੁਰ, ਨਾਗੌਰ ਅਤੇ ਕਰੌਲੀ 'ਚ ਇਕ-ਇਕ ਨਵਾਂ ਕੋਰੋਨਾ ਇਨਫੈਕਟਡ ਮਰੀਜ਼ ਸਾਹਮਣੇ ਆਇਆ ਹੈ। ਵਿਭਾਗ ਅਨੁਸਾਰ 2 ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਮੌਤ ਹੋ ਗਈ।
ਰਾਜ 'ਚ ਇਸ ਜਾਨਲੇਵਾ ਵਿਸ਼ਾਣੂੰ ਨਾਲ ਹੁਣ ਤੱਕ 128 ਲੋਕਾਂ ਦੀ ਮੌਤ ਹੋ ਗਈ। ਵਿਭਾਗ ਅਨੁਸਾਰ ਹੁਣ ਤੱਕ 2 ਲੱਖ 21 ਹਜ਼ਾਰ 439 ਸੈਂਪਲ ਲਏ, ਜਿਨ੍ਹਾਂ 'ਚੋਂ 5030 ਪਾਜ਼ੇਟਿਵ, 2 ਲੱਖ 13 ਹਜ਼ਾਰ 395 ਨੈਗੇਟਿਵ ਅਤੇ 3 ਹਜ਼ਾਰ 84 ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਲਾਵਾ ਸੂਬੇ 'ਚ ਕੁੱਲ ਐਕਟਿਵ ਕੇਸ ਇਕ ਹਜ਼ਾਰ 890 ਅਤੇ 2 ਹਜ਼ਾਰ 572 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਕੁਝ ਘੰਟਿਆਂ 'ਚ ਭਿਆਨਕ ਰੂਪ ਲੈ ਸਕਦਾ 'ਚੱਕਰਵਾਤੀ ਤੂਫਾਨ', ਓਡੀਸ਼ਾ ਸਰਕਾਰ ਨੇ ਟ੍ਰੇਨਾਂ ਰੋਕਣ ਦੀ ਕੀਤੀ ਮੰਗ
NEXT STORY