ਬੜਗਾਮ (ਵਾਰਤਾ)– ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ’ਚ ਸ਼ਨੀਵਾਰ ਦੇਰ ਸ਼ਾਮ ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਇਕ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ. ਪੀ. ਓ.) ਸ਼ਹੀਦ ਹੋ ਗਏ ਜਦੋਂਕਿ ਉਨ੍ਹਾਂ ਦਾ ਭਰਾ ਜ਼ਖਮੀ ਹੋ ਗਿਆ। ਜਿਸ ਦੀ ਅੱਜ ਸਵੇਰੇ ਯਾਨੀ ਅੱਤਵਾਦੀ ਤੜਕੇ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਬੜਗਾਮ ’ਚ ਐੱਸ. ਪੀ. ਓ. ਵਜੋਂ ਤਾਇਨਾਤ ਅਸ਼ਫਾਕ ਅਹਿਮਦ ਡਾਰ (26) ਅਤੇ ਉਸ ਦੇ ਭਰਾ ਉਮਰ ਅਹਿਮਦ ਡਾਰ (23) ਨੂੰ ਛੱਤਾਬੁਗ ਬੜਗਾਮ ’ਚ ਉਨ੍ਹਾਂ ਦੀ ਰਿਹਾਇਸ ’ਤੇ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਏ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਭਰਾਵਾਂ ਨੂੰ ਐੱਸ. ਕੇ. ਆਈ. ਐੱਮ. ਐੱਸ. ਬੇਮਿਨਾ ਸ਼੍ਰੀਨਗਰ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਐੱਸ. ਪੀ. ਓ. ਨੂੰ ਮ੍ਰਿਤ ਐਲਾਨ ਦਿੱਤਾ ਜਦੋਂਕਿ ਉਨ੍ਹਾਂ ਦੇ ਭਰਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਜਿਨ੍ਹਾਂ ਦੀ ਅੱਜ ਸਵੇਰੇ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਤੇ ਸੁਰੱਖਿਆ ਦਸਤਿਆਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ।
ਕੋਰੋਨਾ ਟੀਕਾਕਰਨ : ਸਰਟੀਫਿਕੇਟਾਂ ’ਤੇ ਮੁੜ PM ਮੋਦੀ ਦੀ ਫੋਟੋ ਲਾਉਣ ਦੀ ਤਿਆਰੀ ’ਚ ਸਰਕਾਰ
NEXT STORY