ਸ਼੍ਰੀਨਗਰ- ਸ਼੍ਰੀਨਗਰ ਦੀ ਇਕ ਅਦਾਲਤ 'ਚ ਅੱਤਵਾਦੀਆਂ ਦੇ 7 ਸਹਿਯੋਗੀਆਂ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ ਐਕਟ (ਯੂਏਪੀਏ) ਦੇ ਅਧੀਨ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਪੁਲਸ ਦੇ ਇਕ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਦੋਸ਼ ਪੱਤਰ ਯੂਏਪੀਏ ਦੇ ਅਧੀਨ ਖਾਨਯਾਰ ਥਾਣੇ 'ਚ ਦਰਜ ਇਕ ਮਾਮਲੇ ਨਾਲ ਸੰਬੰਧਤ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ 8 ਦੋਸ਼ੀ ਨਾਮਜ਼ਦ ਸਨ, ਜਿਨ੍ਹਾਂ 'ਚ ਪੁਲਸ ਮੁਕਾਬਲੇ 'ਚ ਮਾਰਿਆ ਗਿਆ ਪਾਕਿਸਤਾਨੀ ਅੱਤਵਾਦੀ ਉਸਮਾਨ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ : ATM ਤੋਂ ਪੈਸੇ ਕਢਵਾਉਣ 'ਤੇ ਵਧੀ ਫੀਸ, ਅੱਜ ਤੋਂ ਲਾਗੂ ਹੋ ਗਏ ਨਵੇਂ ਨਿਯਮ
ਬੁਲਾਰੇ ਨੇ ਕਿਹਾ,''ਵੱਖ-ਵੱਖ ਅੱਤਵਾਦ ਸੰਬੰਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ 7 ਵਿਅਕਤੀਆਂ ਖ਼ਿਲਾਫ਼ ਰਸਮੀ ਤੌਰੇ 'ਤੇ ਦੋਸ਼ ਲਗਾਏ ਗਏ ਹਨ, ਜਦੋਂ ਕਿ ਮਾਰੇ ਚੁੱਕੇ ਪਾਕਿਸਤਾਨੀ ਅੱਤਵਾਦੀ ਦੇ ਸੰਬੰਧ 'ਚ ਇਕ ਚਲਾਨ ਪੇਸ਼ ਕੀਤਾ ਗਿਆ ਹੈ।'' ਪੁਲਸ ਨੇ ਕਿਹਾ ਕਿ ਜੰਮੂ ਕਸ਼ਮੀਰ ਪੁਲਸ ਅੱਤਵਾਦ ਨੂੰ ਖ਼ਤਮ ਕਰਨ ਅਤੇ ਆਪਣੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਵਚਨਬੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤੰਗ ਫੜ੍ਹਨ ਲਈ ਖੇਤਾਂ 'ਚ ਗਿਆ ਸੀ ਮੁੰਡਾ, ਹੋਇਆ ਕੁਝ ਅਜਿਹਾ ਕਿ ਚਲੀ ਗਈ ਜਾਨ
NEXT STORY