ਨਾਗਿਯਾ - ਵੀਜ਼ਾ ’ਚ ਦੇਰੀ ਕਾਰਨ ਕੁਝ ਦਿਨ ਪਹਿਲਾਂ ਟੀਮ ਨਾਲ ਜਾਪਾਨ ਨਹੀਂ ਜਾ ਸਕੇ 5 ਭਾਰਤੀ ਟ੍ਰੈਕ ਅਤੇ ਫੀਲਡ ਐਥਲੀਟਾਂ ਨੂੰ ਹੁਣ ਯਾਤਰਾ ਦਸਤਾਵੇਜ਼ ਮਿਲ ਗਏ ਹਨ ਅਤੇ ਉਹ ਸ਼ੁੱਕਰਵਾਰ ਨੂੰ ਟੋਕੀਓ ਲਈ ਰਵਾਨਾ ਹੋਣਗੇ।
ਪੋਲ ਵਾਲਟ ਦੀ ਖਿਡਾਰੀ ਸਿੰਧੂਸ਼੍ਰੀ ਗਣੇਸ਼ ਅਤੇ ਤ੍ਰਿਗੁਣਾ ਦੀ ਆਸ਼ਾ ਇਲਾਂਗੋ ਸਮੇਤ 5 ਐਥਲੀਟ 12 ਸਤੰਬਰ ਨੂੰ ਜਾਪਾਨ ਲਈ ਰਵਾਨਾ ਹੋਏ ਟੀਮ ਦੇ ਹੋਰ ਮੈਂਬਰਾਂ ਨਾਲ ਯਾਤਰਾ ਨਹੀਂ ਕਰ ਸਕੇ ਸਨ। ਭਾਰਤ ਨੇ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੀਆਂ ਆਈਚੀ-ਨਾਗਿਯਾ ਏਸ਼ੀਆਈ ਖੇਡਾਂ ਲਈ 74 ਮੈਂਬਰੀ ਟ੍ਰੈਕ ਅਤੇ ਫੀਲਡ ਟੀਮ ਐਲਾਨੀ ਹੈ। ਇਕ ਐਥਲੀਟ ਨੇ ਨਵੀਂ ਦਿੱਲੀ ਤੋਂ ਦੱਸਿਆ, ‘‘ਹਾਂ, ਸਾਨੂੰ ਵੀਜ਼ਾ ਮਿਲ ਗਿਆ ਹੈ ਅਤੇ ਅਸੀਂ ਸ਼ੁੱਕਰਵਾਰ ਨੂੰ ਜਾਪਾਨ ਲਈ ਰਵਾਨਾ ਹੋ ਰਹੇ ਹਾਂ।’’
ਇਹ 5 ਐਥਲੀਟ ਟੋਕੀਓ ਨੇੜੇ ਸਥਿਤ ਸੁਕੂਬਾ ਯੂਨੀਵਰਸਿਟੀ ’ਚ ਕੁਝ ਦਿਨ ਬਿਤਾਉਣਗੇ, ਜਿੱਥੇ ਟੀਮ ਦੇ ਹੋਰ ਮੈਂਬਰ 13 ਸਤੰਬਰ ਤੋਂ ਛੋਟੇ ਅਨੁਕੂਲਨ ਕੈਂਪ ’ਚ ਹਿੱਸਾ ਲੈ ਰਹੇ ਹਨ। ਇਸ ਤੋਂ ਬਾਅਦ ਟੀਮ ਏਸ਼ੀਆਈ ਖੇਡਾਂ ਦੀਆਂ ਐਥਲੇਟਿਕਸ ਪ੍ਰਤੀਯੋਗਿਤਾਵਾਂ ਦੀ ਸ਼ੁਰੂਆਤ ਤੋਂ 2 ਦਿਨ ਪਹਿਲਾਂ 21 ਸਤੰਬਰ ਨੂੰ ਨਾਗੋਯਾ ਪਹੁੰਚੇਗੀ। ਭਾਰਤ ਦਾ ਟੀਚਾ ਏਸ਼ੀਆਈ ਖੇਡਾਂ ’ਚ ਐਥਲੇਟਿਕਸ ਤੋਂ 25 ਤੋਂ 30 ਮੈਡਲ ਜਿੱਤਣਾ ਹੈ।
ਅਭਿਸ਼ੇਕ ਸ਼ਰਮਾ ਦੇ ਤੂਫ਼ਾਨੀ ਸੈਂਕੜੇ ਨਾਲ ਭਾਰਤ ਨੇ ਅਫ਼ਗਾਨਿਸਤਾਨ ਨੂੰ T20 ਲੜੀ 'ਚ ਕੀਤਾ ਕਲੀਨ ਸਵੀਪ
NEXT STORY