ਜੰਮੂ- ਜੰਮੂ-ਕਸ਼ਮੀਰ ਦੇ ਕਠੁਆ ਜ਼ਿਲ੍ਹੇ 'ਚ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਅਤੇ ਨਾਗਰਿਕ ਪ੍ਰਸ਼ਾਸਨ ਦੀ ਸਾਂਝੀ ਕੋਸ਼ਿਸ਼ ਨਾਲ ਅੰਤਰਰਾਸ਼ਟਰੀ ਸਰਹੱਦ ਦੀ 'ਜ਼ੀਰੋ ਲਾਈਨ' ਤੇ 18 ਸਾਲਾ ਬਾਅਦ ਖੇਤੀ ਸ਼ੁਰੂ ਹੋਈ। ਪਹਾੜਪੁਰ ਤੋਂ ਹੀਰਾਨਗਰ ਸੈਕਟਰ 'ਚ ਸਥਿਤ ਲੋਂਦੀ ਤੱਕ ਬਾੜ ਨੇੜੇ 22 ਸਰਹੱਦੀ ਜ਼ਿਲ੍ਹਿਆਂ 'ਚ ਫੈਲੀ 8 ਹਜ਼ਾਰ ਏਕੜ ਜ਼ਮੀਨ 'ਚ ਪਾਕਿਸਤਾਨ ਵਲੋਂ ਆਏ ਦਿਨ ਹੋਣ ਵਾਲੇ ਜੰਗਬੰਦੀ ਸਮਝੌਤੇ ਦੇ ਉਲੰਘਣ ਕਾਰਨ ਸਰਹੱਦ 'ਤੇ ਰਹਿਣ ਵਾਲੇ ਵਾਸੀ ਨਹੀਂ ਜਾਂਦੇ।
ਇੱਥੇ ਉੱਗਣ ਵਾਲੇ ਜੰਗਲੀ ਦਰੱਖਤ ਪੌਦਿਆਂ ਨਾਲ ਪਾਕਿਸਤਾਨ ਵਲੋਂ ਆਉਣ ਵਾਲੇ ਘੁਸਪੈਠੀਆਂ ਨੂੰ ਲੁੱਕਣ ਅਤੇ ਸੁਰੰਗ ਬਣਾਉਣ 'ਚ ਮਦਦ ਮਿਲਦੀ ਹੈ। ਕਠੁਆ ਦੇ ਜ਼ਿਲ੍ਹਾ ਵਿਕਾਸ ਅਧਿਕਾਰੀ ਓ.ਪੀ. ਭਗਤ ਨੇ ਕਿਹਾ,''ਉੱਪ ਰਾਜਪਾਲ ਮਨੋਜ ਸਿਨਹਾ ਦੇ ਨਿਰਦੇਸ਼ 'ਤੇ, ਪ੍ਰਸ਼ਾਸਨ ਨੇ ਬੀ.ਐੱਸ.ਐੱਫ. ਦੇ ਸਹਿਯੋਗ ਨਾਲ ਖੇਤੀ ਕਰਨੀ ਸ਼ੁਰੂ ਕੀਤੀ ਹੈ।'' ਪਾਕਿਸਤਾਨ ਵਲੋਂ ਕਿਸਾਨ ਜ਼ੀਰੋ ਲਾਈਨ ਕੋਲ ਖੇਤੀ ਕਰਦੇ ਹਨ ਪਰ ਇਸ ਪਾਰ ਦੇ ਕਿਸਾਨਾਂ ਨੇ ਗੋਲੀਬਾਰੀ ਦੇ ਡਰ ਕਾਰਨ ਖੇਤੀ ਕਰਨੀ ਬੰਦ ਕਰ ਦਿੱਤੀ ਸੀ, ਜਿਸ ਕਾਰਨ ਭਾਰੀ ਨੁਕਸਾਨ ਹੋ ਰਿਹਾ ਸੀ।
ਭਗਤ ਨੇ ਕਿਹਾ,''ਪਹਿਲੇ ਪੜਾਅ 'ਚ 150 ਏਕੜ ਜ਼ਮੀਨ 'ਤੇ ਖੇਤੀ ਕੀਤੀ ਜਾਵੇਗੀ। ਇਹ ਪ੍ਰਕਿਰਿਆ ਉਦੋਂ ਤੱਕ ਚੱਲਦੀ ਰਹੇਗੀ, ਜਦੋਂ ਤੱਕ ਪੂਰੀ 8 ਹਜ਼ਾਰ ਏਕੜ ਜ਼ਮੀਨ 'ਤੇ ਖੇਤੀ ਸ਼ੁਰੂ ਨਹੀਂ ਹੋ ਜਾਂਦੀ।'' ਸਰਹੱਦ ਕੋਲ ਖੇਤੀ ਲਈ ਬੀ.ਐੱਸ.ਐੱਫ. ਨੇ ਬੁਲੇਟ ਪਰੂਫ ਟਰੈਕਟਰ ਅਤੇ ਹੋਰ ਸੁਰੱਖਿਆ ਇੰਤਜ਼ਾਮ ਕੀਤੇ ਹਨ।
ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਪੂਰਾ ਕਰੇਗੀ ਨਵੀਂ ਸਿੱਖਿਆ ਨੀਤੀ: ਰਾਜਨਾਥ
NEXT STORY