ਭਦਰਵਾਹ (ਜੰਮੂ-ਕਸ਼ਮੀਰ)— ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ 'ਚ ਸਮਰੱਥਾ ਤੋਂ ਵਧ ਭਰੀ ਐੱਸ.ਯੂ.ਵੀ. ਕਾਰ ਖੱਡ 'ਚ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਹਾਦਸਾ ਵੀਰਵਾਰ ਰਾਤ ਹੋਇਆ ਜਦੋਂ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ 'ਚ ਭੱਲਾ ਦੇ ਰਸਤੇ 'ਤੇ ਇਕ ਐੱਸ.ਯੂ.ਵੀ. ਕਾਰ ਫਿਸਲ ਕੇ ਖਾਲੀਨੀ ਬੇਲਟ 'ਚ 200 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਬਚਾਅ ਮੁਹਿੰਮ ਚਲਾਈ ਗਈ ਅਤੇ 13 ਲੋਕਾਂ ਨੂੰ ਡੋਡਾ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨ ਲੋਕਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਹੋਰ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਬਾਦਲ, ਅਸ਼ਵਨੀ ਕੁਮਾਰ ਅਤੇ ਚੰਕੂ ਰਾਮ ਦੇ ਰੂਪ 'ਚ ਹੋਈ ਹੈ। ਸਾਰੇ ਭੱਲਾ 'ਚ ਕੁਮਾਰੀ ਦੇ ਵਾਸੀ ਹਨ। ਅਧਿਕਾਰੀਆਂ ਨੇ ਕਿਹਾ ਕਿ ਕਾਰ 'ਚ 9 ਲੋਕ ਹੀ ਬੈਠਕ ਸਕਦੇ ਸਨ, ਜਦੋਂ ਕਿ ਇਸ 'ਚ 13 ਯਾਤਰੀ ਸਵਾਰ ਸਨ।
ਹਾਈਕੋਰਟ ਦਾ ਆਦੇਸ਼, 67 ਮਰੀਜ਼ਾਂ ਨੂੰ 2 ਹਫਤਿਆਂ 'ਚ 25-25 ਲੱਖ ਰੁਪਏ ਦੇਵੇ J&J
NEXT STORY