ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ (ਕੋਵਿਡ-19) ਨਾਲ 8 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 141 ਹੋ ਗਈ ਹੈ। ਮ੍ਰਿਤਕਾਂ 'ਚ ਬਾਰਾਮੂਲਾ ਦੇ ਤਿੰਨ ਲੋਕ, ਸ਼੍ਰੀਨਗਰ, ਬੜਗਾਮ, ਕੁਲਗਾਮ ਦੇ ਇਕ-ਇਕ ਵਿਅਕਤੀ ਸ਼ਾਮਲ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਮਾਮਲੇ 8700 ਦੇ ਅੰਕੜੇ ਪਾਰ ਕਰ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬਾਰਾਮੂਲਾ ਦੇ ਕੁੰਜਰ ਦੀ ਰਹਿਣ ਵਾਲੀ ਜਨਾਨੀ (60) ਨੂੰ ਕੋਰੋਨਾ ਇਨਫੈਕਟਡ ਪਾਏ ਜਾਣ ਤੋਂ ਬਾਅਦ 3 ਜੁਲਾਈ ਨੂੰ ਚੈਸਟ ਡਿਸੀਜ਼ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਉਸ ਨੂੰ ਕ੍ਰੋਨਿਕ ਆਬਸਟ੍ਰਰਟਿਵ ਪਲਮੋਨਰੀ ਡਿਸੀਜ਼ (ਸੀ.ਓ.ਪੀ.ਡੀ.) ਅਤੇ ਨਿਮੋਨੀਆ ਵੀ ਸੀ।
ਕੁਲਗਾਮ ਦੇ ਦਮਹਾਲ ਹੰਜੀਪੋਰਾ ਦੇ ਵਾਸੀ (65) ਨੂੰ ਪਿਛਲੇ ਮਹੀਨੇ ਐੱਸ.ਕੇ. ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ (ਐੱਸ.ਕੇ.ਆਈ.ਐੱਮ.ਐੱਸ.) 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਕੱਲ ਰਾਤ ਉਸ ਦੀ ਮੌਤ ਹੋ ਗਈ। ਇਹ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਸੀ ਅਤੇ ਨਾਲ ਹੀ ਉਸ ਨੂੰ ਸ਼ਊਗਰ ਅਤੇ ਹਾਈ ਬਲੱਡ ਪ੍ਰੈਸ਼ਰ ਸਮੇਤ ਹੋਰ ਬੀਮਾਰੀਆਂ ਵੀ ਸਨ। ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਹੋਰ ਲੋਕਾਂ 'ਚ ਸ਼੍ਰੀਨਗਰ ਦੇ ਬਜ਼ੁਰਗ (70), ਰਾਫਿਆਬਾਦ ਦੇ ਬਜ਼ੁਰਗ (75), ਬਾਰਾਮੂਲਾ ਦੇ ਬੋਨਿਆਰ ਦਾ ਇਕ ਬੀ.ਐੱਸ.ਐੱਫ. ਜਵਾਨ ਅਤੇ ਇਕ ਔਰਤ (55), ਬਾਰਾਮੂਲਾ ਦੇ ਤੰਗਮਾਰਗ ਦੇ ਬਜ਼ੁਰਗ (90) ਅਤੇ ਬੜਗਾਮ ਦੇ ਕਰਾਲਪੋਰਾ ਦੇ ਇਕ ਵਿਅਕਤੀ (56) ਸ਼ਾਮਲ ਹਨ।
ਮੌਤ ਖਿੱਚ ਲਿਆਈ ਪਿੰਡ, ਭਾਜਪਾ ਆਗੂ ਦੇ ਪੁੱਤਰ ਦੀ ਕਾਰ ਹਾਦਸੇ 'ਚ ਮੌਤ
NEXT STORY