ਸ਼੍ਰੀਨਗਰ- ਜੰਮੂ-ਕਸ਼ਮੀਰ ਰਾਜਮਾਰਗ 'ਤੇ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਪੰਜਾਬ ਤੋਂ ਜ਼ਰੂਰੀ ਸਮਾਨ ਲੈ ਕੇ ਤੁਰੇ ਸਨ ਅਤੇ ਇਨ੍ਹਾਂ ਨੇ ਸਾਂਬਾ 'ਚ ਹਥਿਆਰਾਂ ਨੂੰ ਟਰੱਕ 'ਚ ਲੱਦਿਆ ਸੀ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਮੰਗਲਵਾਰ ਨੂੰ ਫੜੇ ਗਏ ਅੱਤਵਾਦੀ ਆਪਣੀ ਪੂਰੀ ਯਾਤਰਾ ਦੌਰਾਨ ਲਗਾਤਾਰ ਪਾਕਿਸਤਾਨੀ ਅੱਤਵਾਦੀਆਂ ਦੇ ਸੰਪਰਕ 'ਚ ਸਨ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਜੰਮੂ ਖੇਤਰ ਦੇ ਸਾਂਬਾ ਤੋਂ ਕਸ਼ਮੀਰ 'ਚ ਹਥਿਆਰਾਂ ਦੀ ਸਪਲਾਈ ਦੀ ਸਾਜਿਸ਼ ਰਚੀ ਸੀ।
ਅੱਤਵਾਦੀਆਂ ਨੇ ਟਰੱਕ ਨੰਬਰ ਜੇਕੇ22ਬੀ1737 ਤੋਂ 4 ਅਤੇ 5 ਸਤੰਬਰ ਨੂੰ ਪੰਜਾਬ ਦੇ ਪਠਾਨਕੋਟ ਤੋਂ ਯਾਤਰਾ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਅੱਤਵਾਦੀ ਆਨਲਾਈਨ ਐਪ ਰਾਹੀਂ ਲਗਾਤਾਰ ਪਾਕਿਸਤਾਨੀ ਅੱਤਵਾਦੀਆਂ ਦੇ ਸੰਪਰਕ 'ਚ ਸਨ। ਬੁਲਾਰੇ ਨੇ ਦੱਸਿਆ ਕਿ ਇਹ ਅੱਤਵਾਦੀ 5 ਅਤੇ 6 ਸਤੰਬਰ ਨੂੰ ਸਾਂਬਾ ਤੋਂ ਹਥਿਆਰ ਲੈ ਕੇ ਕਸ਼ਮੀਰ ਘਾਟੀ ਲਈ ਰਵਾਨਾ ਹੋਏ ਸਨ। ਦੱਸਣਯੋਗ ਹੈ ਕਿ ਸੁਰੱਖਿਆ ਦਸਤਿਆਂ ਨੇ 8 ਸਤੰਬਰ ਨੂੰ ਕੁਲਗਾਮ ਨੇੜੇ ਜਵਾਹਰ ਸੁਰੰਗ ਤੋਂ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇਨ੍ਹਾਂ ਕੋਲੋਂ ਅਮਰੀਕਾ 'ਚ ਬਣੇ ਐੱਮ4 ਕਾਰਬਾਈਨ ਸਮੇਤ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਕੀਤੇ ਸਨ।
ਹਰਿਆਣਾ 'ਚ ਖੇਤੀ ਆਰਡੀਨੈਂਸ ਖ਼ਿਲਾਫ ਕਿਸਾਨਾਂ ਦਾ ਹੱਲਾ-ਬੋਲ, ਪੁਲਸ ਨੇ ਕੀਤਾ ਲਾਠੀਚਾਰਜ
NEXT STORY