ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਅਨੰਤਨਾਗ ਸਥਿਤ ਸਰਕਾਰੀ ਮੈਡੀਕਲ ਕਾਲਜ (ਜੀਐੱਮਸੀ) ਦੇ ਡਾਕਟਰਾਂ ਨੇ ਮੰਗਲਵਾਰ ਨੂੰ ਇਕ ਮੁੰਡੇ (12) ਦੀ ਨੱਕ 'ਚੋਂ ਵੱਡਾ ਕੀੜਾ ਕੱਢਿਆ। ਹਸਪਤਾਲ 'ਚ ਲਿਆਂਦੇ ਗਏ ਮੁੰਡੇ ਨੇ ਨੱਕ 'ਚੋਂ ਪੂਛ ਵਰਗੀ ਚੀਜ਼ ਬਾਹਰ ਨਿਕਲਣ ਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ। ਹਸਪਤਾਲ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਈਐੱਨਟੀ ਰੇਜੀਡੈਂਟ ਡਾ. ਕਿਸ਼ਨ ਵਲੋਂ ਜਾਂਚ ਤੋਂ ਬਾਅਦ ਸ਼ੱਕ ਹੋਇਆ ਕਿ ਨਾਬਾਲਗ ਦੀ ਨੱਕ ਦੇ ਅੰਦਰ ਗੰਡੋਏ ਵਰਗਾ ਵੱਡਾ ਕੀੜਾ ਹੈ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਈ.ਐੱਨ.ਟੀ. ਵਿਭਾਗ ਦੇ ਮੁਖੀ (ਐੱਚਓਡੀ) ਡਾ. ਆਮਿਰ ਨਾਲ ਮਾਮਲੇ 'ਤੇ ਡੂੰਘੀ ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਨੱਕ 'ਚੋਂ ਇਕ ਬਹੁਤ ਵੱਡਾ 'ਗੰਡੋਏ ਵਰਗਾ ਕੀੜਾ' ਬਾਹਰ ਕੱਢਿਆ ਗਿਆ। ਡਾ. ਆਮਿਰ ਨੇ ਕਿਹਾ,''ਕੀੜੇ ਅਸਲ ਪ੍ਰਕ੍ਰਿਤੀ ਦੀ ਪੁਸ਼ਟੀ ਲਈ ਨਮੂਨੇ ਫੋਰੈਂਸਿਕ ਪ੍ਰਯੋਗਸ਼ਾਲਾ 'ਚ ਭੇਜਿਆ ਜਾਵੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Reel ਬਣਾਉਣ ਤੋਂ ਰੋਕਦਾ ਸੀ ਪਤੀ, ਮਾਸੂਮ ਨੂੰ ਮਾਰਨ ਮਗਰੋਂ ਪਤਨੀ ਨੇ ਚੁੱਕਿਆ ਖੌਫਨਾਕ ਕਦਮ
NEXT STORY