ਗੁਲਮਰਗ- ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਨੇ ਜੰਮੂ ਕਸ਼ਮੀਰ 'ਚ ਰਾਜ ਦਾ ਦਰਜਾ ਬਹਾਲ ਕਰਨ ਨੂੰ ਲੈ ਕੇ ਗੱਲਬਾਤ ਰੁਕੀ ਨਹੀਂ ਹੈ। ਉਮਰ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ 'ਚ ਨੀਤੀ ਆਯੋਗ ਦੀ ਸ਼ਾਸੀ ਪ੍ਰੀਸ਼ਦ ਦੀ ਬੈਠਕ 'ਚ ਇਹ ਮੁੱਦਾ ਚੁੱਕਿਆ ਸੀ। ਕੀ ਪਹਿਲਗਾਮ ਅੱਤਵਾਦੀ ਹਮਲੇ ਨਾਲ ਜੰਮੂ ਕਸ਼ਮੀਰ ਰਾਜ ਦਾ ਦਰਜਾ ਬਹਾਲ ਕਰਨ ਨਾਲ ਜੁੜੀ ਗੱਲਬਾਤ ਪ੍ਰਭਾਵਿਤ ਹੋਈ ਹੈ? ਇਸ ਸਵਾਲ 'ਤੇ ਉਮਰ ਨੇ ਸ਼੍ਰੀਨਗਰ ਤੋਂ 52 ਕਿਲੋਮੀਟਰ ਦੂਰ ਸੈਰ-ਸਪਾਟਾ ਕੇਂਦਰ ਗੁਲਮਰਗ 'ਚ ਕਿਹਾ,''ਨਹੀਂ, ਬਿਲਕੁੱਲ ਨਹੀਂ। ਜੇਕਰ ਤੁਸੀਂ ਨੀਤੀ ਆਯੋਗ ਦੀ ਬੈਠਕ 'ਚ ਦਿੱਤਾ ਗਿਆ ਰਸਮੀ ਭਾਸ਼ਣ ਦੇਖੋਗੇ ਤਾਂ ਤੁਹਾਨੂੰ ਉਸ 'ਚ ਰਾਜ ਦਾ ਦਰਜਾ ਵਾਪਸ ਕਰਨ ਦਾ ਸਪੱਸ਼ਟ ਜ਼ਿਕਰ ਮਿਲੇਗਾ...।''
ਉਨ੍ਹਾਂ ਕਿਹਾ,''ਇਸ ਲਈ ਰਾਜ ਦੇ ਦਰਜੇ ਨੂੰ ਲੈ ਕੇ ਗੱਲਬਾਤ ਰੁਕੀ ਨਹੀਂ ਹੈ। ਇਕਮਾਤਰ ਚੀਜ਼ ਜੋ ਮੈਂ ਕਰਨ ਲਈ ਤਿਆਰ ਨਹੀਂ ਸੀ, ਉਹ ਸੀ (ਜੰਮੂ ਕਸ਼ਮੀਰ) ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਇਸਤੇਮਾਲ ਰਾਜ ਦੇ ਦਰਜੇ ਬਾਰੇ ਗੱਲ ਕਰਨ ਲਈ ਕਰਨਾ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਗੱਲਬਾਤ ਰੁਕ ਗਈ ਹੈ। ਗੱਲਬਾਤ ਜਾਰੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੇਤੀ ਭਰ ਲਓ ਰਾਸ਼ਨ ! 4 ਦਿਨ ਬੰਦ ਰਹਿਣਗੇ ਜੰਮੂ ਦੇ ਇਹ ਬਾਜ਼ਾਰ
NEXT STORY