ਜੰਮੂ-ਕਸ਼ਮੀਰ/ਜਲੰਧਰ (ਰਾਜਨ) : ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਰਾਹਤ ਸਮੱਗਰੀ ਦਾ 700ਵਾਂ ਟਰੱਕ ਰਵਾਨਾ ਕੀਤਾ ਗਿਆ। ਇਹ ਟਰੱਕ ਲੁਧਿਆਣਾ ਦੇ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਵੱਲੋਂ ਭੇਂਟ ਕੀਤਾ ਗਿਆ ਜਿਸ ’ਚ 200 ਲੋੜਵੰਦ ਪਰਿਵਾਰਾਂ ਲਈ ਕੰਬਲ ਅਤੇ ਕੱਪੜੇ ਸਨ। ਟਰੱਕ ਰਵਾਨਾ ਕਰਦੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਨਾਲ ਟਰੱਸਟ ਦੇ ਮੁਖੀ ਅਨਿਲ ਭਾਰਤੀ, ਉਪ ਪ੍ਰਧਾਨ ਸੰਜੀਵ ਭਾਰਤੀ, ਲੀਨਾ ਭਾਰਤੀ, ਰਿੰਕੀ ਭਾਰਤੀ, ਵਿਜੇ ਅਗਰਵਾਲ, ਪ੍ਰਤੀਨਿਧੀ ਰਾਜਨ ਸ਼ਰਮਾ, ਰਾਕੇਸ਼ ਜੈਨ, ਡਾ. ਬਬੀਤਾ ਜੈਨ, ਡਿੰਪਲ ਸੂਰੀ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਹਾਜ਼ਰ ਸਨ।
ਜੰਮੂ ਕਸ਼ਮੀਰ ਰੁਜ਼ਗਾਰ ਅਤੇ ਪਿਆਰ ਚਾਹੁੰਦਾ ਸੀ ਪਰ ਮਿਲ ਗਿਆ ਭਾਜਪਾ ਦਾ ਬੁਲਡੋਜ਼ਰ : ਰਾਹੁਲ ਗਾਂਧੀ
NEXT STORY