ਜਲੰਧਰ: ਜਲੰਧਰ ਵਿਚ ਐਡਵਾਂਸ ਲਾਈਫ ਸਪੋਰਟ (ALS) ਐਂਬੂਲੈਂਸ ਸੇਵਾਵਾਂ ਦੀ ਮਾੜੀ ਹਾਲਤ ਕਾਰਨ ਗੰਭੀਰ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਮਰੀਜ਼ਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਜਾਂ PGI ਚੰਡੀਗੜ੍ਹ ਰੈਫ਼ਰ ਕਰਨ ਵੇਲੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਸਹੂਲਤਾਂ ਹੋਣ ਦੇ ਬਾਵਜੂਦ ਮਰੀਜ਼ਾਂ ਦੇ ਪਰਿਵਾਰਾਂ ਨੂੰ ਹਜ਼ਾਰਾਂ ਰੁਪਏ ਖ਼ਰਚ ਕੇ ਨਿੱਜੀ ALS ਐਂਬੂਲੈਂਸਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਲੁਧਿਆਣਾ 'ਚ ਹਾਲ ਹੀ ਵਿਚ ਇਕ ਹਾਦਸੇ ਦੌਰਾਨ ਜ਼ਖ਼ਮੀ ਕੁੜੀ ਦੀ ਵੈਂਟੀਲੇਟਰ ਸੁਵਿਧਾ ਵਾਲੀ ਐਂਬੂਲੈਂਸ ਨਾ ਮਿਲਣ ਕਾਰਨ ਹੋਈ ਮੌਤ ਤੋਂ ਬਾਅਦ ਇਹ ਮੁੱਦਾ ਹੋਰ ਭੱਖ ਗਿਆ ਹੈ।
ਜਾਣਕਾਰੀ ਮੁਤਾਬਕ, ਇਸ ਵੇਲੇ ਜਲੰਧਰ ਵਿਚ ਕੁੱਲ 4 ALS ਐਂਬੂਲੈਂਸਾਂ ਹਨ। ਇਨ੍ਹਾਂ ਵਿਚੋਂ 2 ਐਂਬੂਲੈਂਸਾਂ ਡਰਾਈਵਰ ਨਾ ਹੋਣ ਕਾਰਨ ਪਿਛਲੇ ਲਗਭਗ 4 ਮਹੀਨਿਆਂ ਤੋਂ ਬੰਦ ਪਈਆਂ ਹਨ। 1 ਐਂਬੂਲੈਂਸ ਦੇ ਕਾਗਜ਼-ਪੱਤਰ ਪੂਰੇ ਨਹੀਂ ਹਨ, ਜਿਸ ਕਾਰਨ ਉਸ ਨੂੰ ਵੀ ਸੜਕਾਂ 'ਤੇ ਨਹੀਂ ਉਤਾਰਿਆ ਜਾ ਰਿਹਾ। ਬਾਕੀ ਬਚੀ 1 ਐਂਬੂਲੈਂਸ ਜ਼ਿਆਦਾਤਰ ਸਮਾਂ VVIP ਡਿਊਟੀਆਂ ਵਿਚ ਹੀ ਲੱਗੀ ਰਹਿੰਦੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ, ਇਹ ਐਂਬੂਲੈਂਸ ਮਹੀਨੇ ਵਿਚ ਔਸਤਨ 5 ਮਰੀਜ਼ਾਂ ਨੂੰ ਅੰਮ੍ਰਿਤਸਰ ਜਾਂ ਚੰਡੀਗੜ੍ਹ ਪਹੁੰਚਾ ਪਾਉਂਦੀ ਹੈ। ਬਾਕੀ ਮਰੀਜ਼ਾਂ ਨੂੰ ਵਾਧੂ ਪੈਸੇ ਖ਼ਰਚ ਕੇ ਪ੍ਰਾਈਵੇਟ ALS ਐਂਬੂਲੈਂਸ ਦਾ ਸਹਾਰਾ ਲੈਣਾ ਪੈਂਦਾ ਹੈ।
ਬਲਬੀਰ ਸਿੱਧੂ ਦੀ ਅਗਵਾਈ ’ਚ ਕਾਂਗਰਸ ਪਰਿਵਾਰ ’ਚ ਸ਼ਾਮਲ ਹੋਏ ਦਰਜਨਾਂ ਨੌਜਵਾਨ
NEXT STORY