ਜੰਮੂ (ਭਾਸ਼ਾ)— ਜੰਮੂ ਲੋਕ ਸਭਾ ਖੇਤਰ ਵਿਚ 23 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਇੱਥੇ ਦੋ ਕੇਂਦਰ ਬਣਾਏ ਗਏ ਹਨ। ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼ਾਂਤੀਪੂਰਨ ਢੰਗ ਨਾਲ ਵੋਟਾਂ ਦੀ ਗਿਣਤੀ ਦਾ ਕੰਮ ਯਕੀਨੀ ਕਰਨ ਲਈ ਸਾਰੇ ਜ਼ਰੂਰੀ ਪ੍ਰਬੰਧ ਕਰ ਲਏ ਗਏ ਹਨ। ਇਹ ਚੋਣ ਖੇਤਰ 4 ਜ਼ਿਲਿਆਂ ਵਿਚ ਫੈਲਿਆ ਹੈ ਅਤੇ ਇਸ ਵਿਚ 20 ਵਿਧਾਨ ਸਭਾ ਖੇਤਰ ਸ਼ਾਮਲ ਹਨ। ਇਸ ਚੋਣ ਖੇਤਰ ਵਿਚ 20 ਲੱਖ ਤੋਂ ਵੱਧ ਵੋਟਰ ਹਨ। ਆਮ ਚੋਣਾਂ ਵਿਚ ਇਸ ਸੀਟ 'ਤੇ 72.16 ਫੀਸਦੀ ਵੋਟਿੰਗ ਹੋਈ। ਸੀਟ 'ਤੇ 24 ਉਮੀਦਵਾਰ ਮੈਦਾਨ ਵਿਚ ਹਨ। ਚੋਣ ਅਧਿਕਾਰੀ ਰਮੇਸ਼ ਕੁਮਾਰ ਨਾਲ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਸਰਕਾਰੀ ਪੌਲੀਟੈਕਨੀਕਲ ਅਤੇ ਐੱਮ. ਏ. ਐੱਮ. ਕਾਲਜ ਵਿਚ ਬਣਾਏ ਗਏ ਕਾਊਂਟਿੰਗ ਕੇਂਦਰਾਂ ਦਾ ਸ਼ਨੀਵਾਰ ਨੂੰ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਪੌਲੀਟੈਕਨੀਕਲ ਕਾਲਜ ਵਿਚ ਬਣਾਏ ਗਏ ਕਾਊਂਟਿੰਗ ਕੇਂਦਰ 'ਤੇ 11 ਵਿਧਾਨ ਸਭਾ ਖੇਤਰਾਂ— ਸਾਂਬਾ, ਵਿਜਯਪੁਰ, ਨਗਰੋਟਾ, ਜੰਮੂ ਪੂਰਬ, ਆਰ. ਐੱਸ. ਪੁਰਾ, ਸੁਚੇਤਗੜ੍ਹ, ਮਰਹ, ਰਾਏਪੁਰ ਡੋਮਨਾ, ਸੁਰਨਕੋਟ, ਮੇਂਢਕ ਅਤੇ ਪੁੰਛ ਹਵੇਲੀ ਦੇ ਵੋਟਰਾਂ ਦੀ ਗਿਣਤੀ ਹੋਵੇਗੀ। ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਐੱਮ. ਏ. ਐੱਮ. ਕਾਲਜ ਜੰਮੂ ਵਿਚ ਬਣਾਏ ਗਏ ਕਾਊਂਟਿੰਗ ਕੇਂਦਰ 'ਤੇ 9 ਵਿਧਾਨ ਸਭਾ ਖੇਤਰਾਂ— ਗਾਂਧੀਨਗਰ, ਜੰਮੂ ਪੱਛਮੀ, ਬਿਸ਼ਨਾਹ, ਅਖਨੂਰ, ਛਛੰਬ, ਨੌਸ਼ੇਰਾ, ਦਰਹਾਲ, ਰਾਜੌਰੀ ਅਤੇ ਕਾਲਾਕੋਟ ਦੇ ਵੋਟਰਾਂ ਦੀ ਗਿਣਤੀ ਹੋਵੇਗੀ। ਕੁਮਾਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਉੱਚਿਤ ਪ੍ਰਬੰਧ ਕੀਤੇ ਗਏ ਹਨ ਅਤੇ 24 ਘੰਟੇ ਕੰਪਲੈਕਸਾਂ ਦੀ ਨਿਗਰਾਨੀ ਰੱਖਣ ਲਈ ਸੀ. ਸੀ. ਟੀ. ਵੀ. ਲਾਏ ਗਏ ਹਨ। ਕੇਂਦਰਾਂ 'ਤੇ ਨੀਮ ਫੌਜੀ ਫਲਾਂ ਅਤੇ ਸਥਾਨਕ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ।
ਲੋਕ ਸਭਾ ਚੋਣਾਂ : ਸੋਸ਼ਲ ਮੀਡੀਆ 'ਤੇ ਇਸ਼ਤਿਹਾਰਬਾਜ਼ੀ ਦੇ ਮਾਮਲੇ 'ਚ ਭਾਜਪਾ ਅੱਵਲ
NEXT STORY