ਜੰਮੂ (ਸੰਜੀਵ) – ਸੂਬੇ ਦੀ ਸਰਦ ਰੁੱਤ ਦੀ ਰਾਜਧਾਨੀ ਜੰਮੂ ’ਚ ਸੋਮਵਾਰ ਨੂੰ ਸਰਕਾਰ ਦਾ ਦਰਬਾਰ ਖੁੱਲ੍ਹ ਗਿਆ। 4 ਸਾਲ ਦੇ ਵਕਫੇ ਪਿੱਛੋਂ ਉਮਰ ਅਬਦੁੱਲਾ ਸਰਕਾਰ ਵੱਲੋਂ ਬਹਾਲ ਕੀਤੀ ਗਈ ਦਰਬਾਰ ਮੂਵ ਦੀ ਪ੍ਰੰਪਰਾ ’ਤੇ ਨਾਗਰਿਕ ਸਕੱਤਰੇਤ ਤੋਂ ਲੈ ਕੇ ਜੰਮੂ ਦੇ ਬਾਜ਼ਾਰਾਂ ਵਿਚ ਤਿਉਹਾਰ ਵਰਗਾ ਮਾਹੌਲ ਰਿਹਾ। ਮੁੱਖ ਮੰਤਰੀ ਉਮਰ ਅਬਦੁੱਲਾ ਉਪ-ਮੁੱਖ ਮੰਤਰੀ ਸੁਰਿੰਦਰ ਚੌਧਰੀ ਅਤੇ ਹੋਰ ਮੰਤਰੀਆਂ ਦੇ ਨਾਲ ਸਵੇਰੇ ਮੁੱਖ ਮੰਤਰੀ ਨਿਵਾਸ ਤੋਂ ਪੈਦਲ ਹੀ ਨਿਕਲੇ ਅਤੇ ਸ਼ਹੀਦੀ ਚੌਕ, ਰੈਜ਼ੀਡੈਂਸੀ ਰੋਡ, ਰਘੂਨਾਥ ਬਾਜ਼ਾਰ, ਸਿਟੀ ਚੌਕ ਤੇ ਕਣਕ ਮੰਡੀ ਬਾਜ਼ਾਰ ਤੋਂ ਹੁੰਦੇ ਹੋਏ ਨਾਗਰਿਕ ਸਕੱਤਰੇਤ ’ਚ ਪਹੁੰਚੇ।
ਪੜ੍ਹੋ ਇਹ ਵੀ : ਮੁੜ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ : ਡੰਪਰ ਨੇ 10 ਵਾਹਨਾਂ ਨੂੰ ਮਾਰੀ ਟੱਕਰ, 10 ਲੋਕਾਂ ਦੀ ਮੌਤ
ਵਪਾਰੀਆਂ ਤੇ ਸਥਾਨਕ ਲੋਕਾਂ ਤੋਂ ਇਲਾਵਾ ਚੈਂਬਰ ਆਫ ਕਾਮਰਸ ਤੇ ਬਾਜ਼ਾਰ ਐਸੋਸੀਏਸ਼ਨ ਨੇ ਦਰਬਾਰ ਦੀ ਪ੍ਰੰਪਰਾ ਨੂੰ ਬਹਾਲ ਕਰਨ ਲਈ ਮੁੱਖ ਮੰਤਰੀ ਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਮੰਤਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ। ਨਾਗਰਿਕ ਸਕੱਤਰੇਤ ਦੇ ਬਾਹਰ ਬੈਂਡ-ਵਾਜੇ ਦੇ ਨਾਲ ਲੋਕਾਂ ਨੇ ਨੱਚ-ਗਾ ਕੇ ਦਰਬਾਰ ਖੁੱਲ੍ਹਣ ਦਾ ਸਵਾਗਤ ਕੀਤਾ। ਨਾਗਰਿਕ ਸਕੱਤਰੇਤ ’ਚ ਪਹੁੰਚੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਨੇ ਰਸਮੀ ਪਰੇਡ ਦਾ ਨਿਰੀਖਣ ਕੀਤਾ ਅਤੇ ਸਕੱਤਰੇਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ।
ਪੜ੍ਹੋ ਇਹ ਵੀ : ਸਸਤਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ
ਸਮਾਗਮ ਉਪਰੰਤ ਮੁੱਖ ਮੰਤਰੀ ਨੇ ਮੰਤਰੀਆਂ ਤੇ ਪ੍ਰਸ਼ਾਸਨਿਕ ਸਕੱਤਰਾਂ ਦੇ ਨਾਲ ਉੱਚ-ਪੱਧਰੀ ਬੈਠਕ ਕਰ ਕੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੇ ਵਿਕਾਸ ਅਤੇ ਦਰਬਾਰ ਮੂਵ ਤੋਂ ਬਾਅਦ ਪ੍ਰਸ਼ਾਸਨਿਕ ਤਿਆਰੀਆਂ ਦੀ ਸਮੀਖਿਆ ਕੀਤੀ। ਮੁੱਖ ਮੰਤਰੀ ਨੇ 4 ਸਾਲਾਂ ਦੇ ਵਕਫੇ ਪਿੱਛੋਂ ਜੰਮੂ ਵਿਚ ਦਰਬਾਰ ਮੂਵ ਦੀ ਬਹਾਲੀ ਨੂੰ ਸਵਾਗਤਯੋਗ ਤਜਰਬਾ ਦੱਸਿਆ। ਉਨ੍ਹਾਂ ਆਉਣ ਵਾਲੀਆਂ ਚੁਣੌਤੀਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਸਰਕਾਰ ਹੁਣ ਅਜਿਹੇ ਅਹਿਮ ਮੋੜ ’ਤੇ ਹੈ ਜਿੱਥੇ ਕੰਮਾਂ ਨੂੰ ਅਸਲ ਢੰਗ ਨਾਲ ਲਾਗੂ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਯੋਜਨਾਵਾਂ ਤੇ ਚਰਚਾਵਾਂ ਦਾ ਪੜਾਅ ਪੂਰਾ ਹੋ ਚੁੱਕਾ ਹੈ। ਹੁਣ ਉਨ੍ਹਾਂ ਫੈਸਲਿਆਂ ਨੂੰ ਜ਼ਮੀਨੀ ਪੱਧਰ ’ਤੇ ਠੋਸ ਨਤੀਜਿਆਂ ਵਿਚ ਬਦਲਣ ਦਾ ਸਮਾਂ ਹੈ।
ਪੜ੍ਹੋ ਇਹ ਵੀ : ਸਕੂਲੀ ਬੱਚਿਆਂ ਲਈ Good News! ਇਸ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਦੋਸਤ 'ਤੇ ਹਮਲਾ ਕਰ ਕੇ ਕਾਲਜ ਵਿਦਿਆਰਥਣ ਨੂੰ ਕੀਤਾ ਅਗਵਾ, ਫਿਰ ਦਰਿੰਦਿਆਂ ਨੇ ਕੀਤੀਆਂ ਹੱਦਾਂ ਪਾਰ
NEXT STORY