ਨੈਸ਼ਨਲ ਡੈਸਕ : ਨਵੰਬਰ ਦਾ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਲੋਕਾਂ ਨੂੰ ਵੱਡਾ ਤੋਹਫ਼ਾ ਮਿਲ ਗਿਆ ਹੈ। ਦਰਅਸਲ, 19 ਕਿਲੋਗ੍ਰਾਮ ਵਾਲੇ ਵਪਾਰਕ (ਕਮਰਸ਼ੀਅਲ) ਐੱਲ. ਪੀ. ਜੀ. ਸਿਲੰਡਰਾਂ ਦੀਆਂ ਕੀਮਤਾਂ ਘੱਟ ਗਈਆਂ ਹਨ। 1 ਨਵੰਬਰ ਤੋਂ ਵਪਾਰਕ ਗੈਸ ਸਿਲੰਡਰ 5 ਰੁਪਏ ਸਸਤਾ ਹੋ ਗਿਆ ਹੈ। ਹਾਲਾਂਕਿ, ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਪੜ੍ਹੋ ਇਹ ਵੀ : ਵੱਡੀ ਖ਼ਬਰ: ਅੱਜ ਤੋਂ ਸੜਕਾਂ 'ਤੇ ਨਹੀਂ ਚੱਲਣਗੀਆਂ ਇਹ ਗੱਡੀਆਂ, ਸਖ਼ਤ ਹੋਏ ਨਿਯਮ
ਦੱਸ ਦੇਈਏ ਕਿ 19 ਕਿਲੋਗ੍ਰਾਮ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਹੁਣ ਦਿੱਲੀ ਵਿੱਚ 1,590.50 ਰੁਪਏ ਹੋਵੇਗੀ। ਪਹਿਲਾਂ ਇਹ 1,595.50 ਰੁਪਏ ਸੀ। ਕੋਲਕਾਤਾ ਵਿੱਚ ਹੁਣ ਇਸਦੀ ਕੀਮਤ 1,694 ਰੁਪਏ, ਮੁੰਬਈ ਵਿੱਚ 1,542 ਰੁਪਏ ਅਤੇ ਚੇਨਈ ਵਿੱਚ 1,750 ਰੁਪਏ ਹੈ। ਭਾਰਤ ਦੀਆਂ ਤਿੰਨ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (OMCs): ਇੰਡੀਅਨ ਆਇਲ ਕਾਰਪੋਰੇਸ਼ਨ (IOC), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (BPCL), ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਨੇ ਵਪਾਰਕ LPG ਸਿਲੰਡਰਾਂ (19 ਕਿਲੋਗ੍ਰਾਮ) ਦੀ ਕੀਮਤ ₹ 5 ਘਟਾ ਦਿੱਤੀ ਹੈ। ਨਵੀਆਂ ਕੀਮਤਾਂ ਅੱਜ, 1 ਨਵੰਬਰ, 2025 ਤੋਂ ਲਾਗੂ ਹਨ।
ਪੜ੍ਹੋ ਇਹ ਵੀ : ਸਕੂਲੀ ਬੱਚਿਆਂ ਲਈ Good News! ਇਸ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਜ਼ਿਕਰਯੋਗ ਹੈ ਕਿ ਅਕਤੂਬਰ ਦੇ ਮਹੀਨੇ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ ਪਰ ਨਵੰਬਰ ਦੇ ਮਹੀਨੇ ਪੰਜ ਰੁਪਏ ਦੀ ਕਟੌਤੀ ਕਰ ਦਿੱਤੀ ਗਈ। ਦਿੱਲੀ ਵਿੱਚ ਇੱਕ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 15.50 ਰੁਪਏ ਮਹਿੰਗੀ ਹੋ ਗਈ ਸੀ। ਕੋਲਕਾਤਾ ਅਤੇ ਚੇਨਈ ਵਿੱਚ, ਇਸਦੀਆਂ ਕੀਮਤਾਂ ਵਿੱਚ 4.50 ਰੁਪਏ ਦੀ ਕਮੀ ਆਈ ਹੈ ਅਤੇ ਅੱਜ ਤੋਂ ਇਹ ਕ੍ਰਮਵਾਰ 1,694 ਅਤੇ 1,750 ਰੁਪਏ ਹੋ ਗਈਆਂ ਹਨ। 8 ਅਪ੍ਰੈਲ, 2025 ਤੋਂ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸਦੀ ਕੀਮਤ ਦਿੱਲੀ ਵਿੱਚ 853 ਰੁਪਏ, ਕੋਲਕਾਤਾ ਵਿੱਚ 879 ਰੁਪਏ, ਮੁੰਬਈ ਵਿੱਚ 852.50 ਰੁਪਏ ਅਤੇ ਚੇਨਈ ਵਿੱਚ 868.50 ਰੁਪਏ ਹੈ।
ਔਰਤ ਨੂੰ ਗਰਭਵਤੀ ਕਰਨ ਦਾ ਇਸ਼ਤਿਹਾਰ ਦੇਖ ਵਿਅਕਤੀ ਨੇ ਗੁਆ ਦਿੱਤੇ 11 ਲੱਖ ਰੁਪਏ
NEXT STORY