ਨੈਸ਼ਨਲ ਡੈਸਕ : ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਜਲਦ ਹੀ ਭਾਰਤ ਦਾ ਦੌਰਾ ਕਰ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਅਪ੍ਰੈਲ ਦੇ ਅਖੀਰ ਜਾਂ ਮਈ ’ਚ ਭਾਰਤ ਆ ਸਕਦੇ ਹਨ। ਕੋਰੋਨਾ ਮਹਾਮਾਰੀ ਤੋਂ ਬਾਅਦ ਉਹ ਪਹਿਲੇ ਜਾਪਾਨੀ ਨੇਤਾ ਹਨ, ਜੋ ਭਾਰਤ ਆ ਰਹੇ ਹਨ। ਦਸੰਬਰ 2019 ’ਚ ਜਾਪਾਨ ਦੇ ਤੱਤਕਾਲੀ ਪੀ. ਐੱਮ. ਸ਼ਿੰਜੋ ਅਬੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਗੁਹਾਟੀ ’ਚ ਹੋਣ ਵਾਲੀ ਮੀਟਿੰਗ ਨੂੰ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਜਾਰੀ ਪ੍ਰਦਰਸ਼ਨ ਕਾਰਨ ਰੱਦ ਕਰਨਾ ਪਿਆ ਸੀ।
ਪਿਛਲੇ ਮਹੀਨੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਸ਼ੀਹਿਦੇ ਸੁਗਾ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਇਸ ਦੌਰਾਨ ਦੋਵਾਂ ਨੇ ਪਹਿਲਾਂ ਅਤੇ ਦੱਖਣੀ ਚੀਨ ਸਾਗਰ ’ਚ ਚੀਨ ਦੇ ਹਾਲ ਹੀ ’ਚ ਪਾਸ ਤੱਟਰੱਖਿਅਕ ਕਾਨੂੰਨ ਅਤੇ ਹਾਂਗਕਾਂਗ ਦੇ ਹਾਲਾਤ ’ਚ ਬਦਲਾਅ ਲਈ ਇਕਤਰਫਾ ਯਤਨਾਂ ’ਤੇ ਚਿੰਤਾ ਪ੍ਰਗਟਾਈ ਸੀ। ਦੋਵਾਂ ਦਰਮਿਆਨ ਤਕਰੀਬਨ 20 ਮਿੰਟ ਤਕ ਗੱਲਬਾਤ ਹੋਈ ਸੀ। ਗੱਲਬਾਤ ’ਚ ਦੋਵੇਂ ਪ੍ਰਧਾਨ ਮੰਤਰੀ ਜਾਪਾਨ-ਭਾਰਤ ਦੋ-ਪੱਖੀ ਸਹਿਯੋਗ ਅਤੇ ਜਾਪਾਨ-ਆਸਟ੍ਰੇਲੀਆ-ਭਾਰਤ-ਅਮਰੀਕਾ ਚਹੁੰਪੱਖੀ ਸਹਿਯੋਗ ਦੋਵਾਂ ਨੂੰ ਲਗਾਤਾਰ ਅੱਗੇ ਵਧਾਉਣ ’ਤੇ ਸਹਿਮਤ ਹੋਏ। ਦੋਵਾਂ ਨੇ ਜਾਪਾਨ-ਭਾਰਤ ਸਬੰਧਾਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਫੈਸਲਾ ਕੀਤਾ ਕਿ ਉਹ ਸੁਰੱਖਿਆ ਤੇ ਰੱਖਿਆ, ਡਿਜੀਟਲ ਖੇਤਰਾਂ ਦੇ ਆਦਾਨ-ਪ੍ਰਦਾਨ ਸਮੇਤ ਆਰਥਿਕ ਸਬੰਧਾਂ ’ਚ ਸਹਿਯੋਗ ਰਾਹੀਂ ਜਾਪਾਨ ਭਾਰਤ ਵਿਸ਼ੇਸ਼ ਰਣਨੀਤਕ ਅਤੇ ਵਿਸ਼ਵ ਪੱਧਰੀ ਸਾਂਝੇਦਾਰੀ ਨੂੰ ਪੂਰਾ ਕਰਨ ਲਈ ਆਪਣਾ ਯਤਨ ਜਾਰੀ ਰੱਖਣਗੇ।
ਕੇਂਦਰੀ ਮੰਤਰੀ ਮੰਡਲ ਨੂੰ ਬੁੱਧਵਾਰ ਭਾਰਤ ਤੇ ਜਾਪਾਨ ਦੇ ਵਿੱਦਿਅਕ ਅਤੇ ਖੋਜ ਸਹਿਯੋਗ ਤੇ ਆਪਸੀ ਵਟਾਂਦਰੇ ਨਾਲ ਸਬੰਧਤ ਸਮਝੌਤੇ ਬਾਰੇ ਦੱਸਿਆ ਗਿਆ, ਜਿਸ ਅਧੀਨ ਦੋਵੇਂ ਦੇਸ਼ ਵਾਯੂਮੰਡਲ ਵਿਗਿਆਨ ਅਤੇ ਟੈਕਨਾਲੋਜੀ ਦੇ ਖੇਤਰਾਂ, ਤਾਲਮੇਲ ਵਿਗਿਆਨਿਕ ਪ੍ਰਯੋਗਾਂ ਨਾਲ ਜੁੜੇ ਖੇਤਰਾਂ ’ਚ ਸਹਿਯੋਗ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ’ਚ ਦਿੱਤੀ ਗਈ।
ਦਿੱਲੀ ਹਾਈ ਕੋਰਟ ਦੀ ਜੱਜ ਨੇ ਫੇਸਬੁੱਕ ਤੇ ਵਟਸਐੱਪ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਤੋਂ ਖ਼ੁਦ ਨੂੰ ਵੱਖ ਕੀਤਾ
NEXT STORY